ਸੀਵਰ ਜਾਮ ਹੋਣ ਕਾਰਨ ਦਸਮੇਸ਼ ਨਗਰ ਦੇ ਲੋਕ ਪ੍ਰੇਸ਼ਾਨ

ਭਵਾਨੀਗੜ, 18 ਜੁਲਾਈ (ਗੁਰਵਿੰਦਰ ਸਿੰਘ)-ਪਿਛਲੇ ਦਿਨਾਂ ਦੌਰਾਨ ਇਲਾਕੇ 'ਚ ਹੋਈ ਬਰਸਾਤ ਦਾ ਪਾਣੀ ਸ਼ਹਿਰ ਦੇ ਕਈ ਗਲੀ ਮਹੱਲਿਆਂ 'ਚੋਂ ਨਹੀਂ ਨਿਕਲਿਆ ਉੱਥੇ ਹੀ ਮੀੰਹ ਕਾਰਨ ਜਾਮ ਹੋਏ ਦਸ਼ਮੇਸ ਨਗਰ ਵਿੱਚ ਸੀਵਰੇਜ ਸਿਸਟਮ ਨੇ ਵਿਕਾਸ ਕਾਰਜਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਇੱਥੇ ਦਸਮੇਸ਼ ਨਗਰ ਵਿੱਚ ਸਾਬਕਾ ਸੰਸਦੀ ਸਕੱਤਰ ਪ੍ਕਾਸ ਚੰਦ ਗਰਗ ਦੀ ਨਿਜੀ ਰਿਹਾਇਸ਼ ਨੇੜੇ ਇਨ੍ਹਾਂ ਦਿਨੀਂ ਜਾਮ ਹੋਇਆ ਪਿਆ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਮੁਹੱਲੇ ਦੇ ਕੲੀ ਘਰਾਂ ਅੱਗੇ ਫੇੈਲ ਰਿਹਾ ਹੈ ਜਿਸ ਕਰਕੇ ਇੱਥੋਂ ਲੰਘਣ ਵਾਲੇ ਰਾਹਗੀਰਾਂ ਸਮੇਤ ਸਕੂਲੀ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਤੋਂ ਇਲਾਵਾ ਨੇੜਲੇ ਰਿਹਾਇਸ਼ੀ ਘਰਾਂ ਦੇ ਲੋਕਾਂ ਦਾ ਵੀ ਸੀਵਰੇਜ ਦੇ ਗੰਦੇ ਪਾਣੀ ਤੋਂ ਉਠ ਰਹੀ ਗੰਦੀ ਬਦਬੂ ਕਾਰਣ ਜਿਊਣਾ ਦੁੱਭਰ ਹੋਇਆ ਪਿਆ ਹੈ। ਲੋਕਾਂ ਨੇ ਨਗਰ ਕੌੰਸਲ ਤੋਂ ਜਾਮ ਹੋਏ ਸੀਵਰ ਸਿਸਟਮ ਨੂੰ ਤੁਰੰਤ ਦਰੁੱਸਤ ਕਰਨ ਦੀ ਮੰਗ ਅਤੇ ਸੀਵਰੇਜ ਦੀ ਪੁਖਤਾ ਸਾਫ ਸਫਾਈ ਕਰਵਾਉੰਣ ਦੀ ਮੰਗ ਕੀਤੀ ਹੈ।
ਦਸ਼ਮੇਸ਼ ਨਗਰ 'ਚ ਓਵਰਫਲੋ ਹੋ ਕੇ ਵਗ ਰਿਹਾ ਸੀਵਰ ਦਾ ਗੰਦਾ ਪਾਣੀ।