ਮੋਹਾਲੀ, ਐਸ ਏ ਐਸ ਨਗਰ, 18 ਜੁਲਾਈ (ਗੁਰਵਿੰਦਰ ਸਿੰਘ ਮੋਹਾਲੀ ) ਥਾਣਾ ਢਕੌਲੀ ਦੀ ਐਸ ਐਚ ਓ ਸੰਦੀਪ ਕੌਰ ਨੇ ਕਿਹਾ ਹੈ ਕਿ ਪੁਲਿਸ ਵਲੋਂ ਲੋਕਾਂ ਦੀਆਂ ਸਿਕਾਇਤਾਂ ਦਾ ਨਿਪਟਾਰਾ ਕਰਨ ਲਈ ਸਬ ਡਵੀਜਨ ਪੱਧਰ 'ਤੇ 20 ਜੁਲਾਈ ਨੂੰ ਸ਼ਿਕਾਇਤ ਨਿਵਾਰਨ ਕੈਂਪ ਲਗਾਏ ਜਾ ਰਹੇ ਹਨ, ਜਿਸ ਸਬੰਧੀ ਉਹਨਾਂ ਦੀ ਅਗਵਾਈ ਵਿੱਚ ਢਕੌਲੀ ਪੁਲਿਸ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਪੱਤਰਕਾਰ ਨਾਲ ਗਲਬਾਤ ਕਰਦਿਆਂ ਥਾਣਾ ਢਕੌਲੀ ਦੀ ਐਸ ਐਚ ਓ ਸੰਦੀਪ ਕੌਰ ਨੇ ਕਿਹਾ ਕਿ ਆਮ ਲੋਕਾਂ ਵਲੋਂ ਪੁਲਿਸ ਨੂੰ ਦਿਤੀਆਂ ਦਰਖਾਸਤਾਂ ਦੇ ਨਿਬੇੜੇ ਲਈ ਪੁਲਿਸ ਵਲੋਂ ਜਿਲਾ ਪੱਧਰ 'ਤੇ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ 20 ਜੁਲਾਈ ਨੂੰ ਸਬ ਡਵੀਜਨ ਪੱਧਰ 'ਤੇ ਸ਼ਿਕਾਇਤ ਨਿਵਾਰਨ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਸਬ ਡਵੀਜਨ ਜੀਰਕਪੁਰ ਦੇ ਓਕਾਜ਼ੇਨ ਰਿਜ਼ੋਰਟ ਪਟਿਆਲਾ ਰੋਡ ਜ਼ੀਰਕਪੁਰ ਵਿਖੇ ਸ਼ਿਕਾਇਤ ਨਿਵਾਰਨ ਕੈਂਪ 20 ਜੁਲਾਈ ਨੂੰ ਲਗਾ ਕੇ ਥਾਣਾਂ ਢਕੌਲੀ ਅਤੇ ਹੋਰ ਥਾਂਣਿਆਂ ਨਾਲ ਸਬੰਧਿਤ ਪੈਂਡਿੰਗ ਪਈਆਂ ਦਰਖਾਸਤਾਂ ਵਿਚਾਰੀਆਂ ਜਾਣਗੀਆਂ। ਇਹ ਕੈਂਪ ਸਵੇਰੇ 9.00 ਵਜੇ ਤੋਂ ਸ਼ਾਮ ਦੇ 5.00 ਵਜੇ ਤਕ ਚਲੇਗਾ। ਉਹਨਾਂ ਕਿਹਾ ਕਿ ਲੰਬਿਤ ਦਰਖਾਸਤਾਂ ਦੇ ਜਲਦੀ ਨਿਪਟਾਰੇ ਲਈ ਇਹ ਕੈਂਪ ਲਗਾਏ ਜਾ ਰਹੇ ਹਨ ਤਾਂ ਕਿ ਦਰਖਾਸਤਾਂ ਦੇਣ ਵਾਲੇ ਲੋਕਾਂ ਦੀ ਦਰਖਾਸਤ ਉਪਰ ਕਾਰਵਾਈ ਹੋ ਸਕੇ। ਐਸ ਐਚ ਓ ਢਕੋਲੀ ਸੰਦੀਪ ਕੌਰ ਨੇ ਕਿਹਾ ਕਿ ਇਸ ਕੈਂਪ ਸਬੰਧੀ ਦਰਖਾਸਤਾਂ ਦੇਣ ਵਾਲੇ ਲੋਕਾਂ ਅਤੇ ਸਬੰਧਿਤ ਧਿਰਾਂ ਨੂੰ ਵੀ ਜਾਣੂੰ ਕਰਵਾਇਆ ਗਿਆ ਹੈ, ਤਾਂ ਕਿ ਉਹ ਵੀ ਇਸ ਕੈਂਪ ਵਿੱਚ ਸਮੇਂ ਸਿਰ ਆਪਣੇ ਕਾਗਜਾਤ ਅਤੇ ਗਵਾਹ ਲੈ ਕੇ ਪਹੁੰਚ ਸਕਣ।
ਜਾਣਕਾਰੀ ਦਿੰਦੇ ਐਸ ਐਚ ਓ ਸੰਦੀਪ ਕੌਰ.