ਪ੍ਰਿਅੰਕਾ ਗਾਂਧੀ ਦੀ ਗ੍ਰਿਫਤਾਰੀ ਤੋ ਭੜਕੇ ਕਾਂਗਰਸੀ ਆਗੂਆਂ ਦਿੱਤਾ ਸੰਕੇਤਕ ਧਰਨਾ
-ਅੈਨ.ਅੈਚ ਜਾਮ ਕਰਕੇ ਕੀਤੀ ਨਾਅਰੇਬਾਜੀ-

ਭਵਾਨੀਗੜ, 19 ਜੁਲਾਈ (ਗੁਰਵਿੰਦਰ ਸਿੰਘ)- ਸੋਨਭੱਦਰ ਵਿੱਚ ਹੋਏ ਕਤਲੇਆਮ ਦੇ ਪੀੜਤਾਂ ਨੂੰ ਮਿਲਣ ਜਾ ਰਹੀ ਕਾਂਗਰਸ ਪਾਰਟੀ ਦੀ ਕੌਮੀ ਜਰਨਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਯੂਪੀ ਦੇ ਮਿਰਜਾਪੁਰ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਭੜਕੇ ਕਾਂਗਰਸੀ ਵਰਕਰਾਂ ਵੱਲੋਂ ਅੱਜ ਇੱਥੇ ਜ਼ਿਲ੍ਹਾ ਪ੍ਧਾਨ ਰਾਜਿੰਦਰ ਰਾਜਾ ਬੀਰ ਕਲਾਂ ਦੀ ਅਗਵਾਈ ਹੇਠ ਨੈਸ਼ਨਲ ਹਾਈਵੇ ਨੂੰ ਜਾਮ ਕਰਕੇ ਯੂ ਪੀ ਤੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰਾਜਾ ਬੀਰ ਕਲਾਂ ਨੇ ਕਿਹਾ ਨੇ ਕਿਹਾ ਕਿ ਯੂਪੀ ਸਰਕਾਰ ਵੱਲੋਂ ਪ੍ਰਿਯੰਕਾ ਗਾਂਧੀ ਨੂੰ ਗ੍ਰਿਫਤਾਰ ਕਰਨਾ ਲੋਕਤੰਤਰ ਦਾ ਘਾਣ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੇ ਇਸ਼ਾਰੇ 'ਤੇ ਯੂ ਪੀ ਦੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਵੱਲੋਂ ਹਿਰਾਸਤ ਵਿੱਚ ਲਿਆ ਜਾਣਾ ਘਟੀਆ ਹਰਕਤ ਹੈ। ਜਿਸ ਨੂੰ ਕਾਂਗਰਸ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਯੂਪੀ ਸਰਕਾਰ ਅਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ ਨਹੀ ਆਉਦੀ ਤਾਂ ਪਾਰਟੀ ਵਰਕਰ ਪੂਰੇ ਦੇਸ਼ ਵਿੱਚ ਚੱਕਾ ਜਾਮ ਕਰਕੇ ਪ੍ਦਰਸ਼ਨ ਕੀਤੇ ਜਾਣਗੇ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਥੋੜੇ ਸਮੇਂ ਲਈ ਨੈਸ਼ਨਲ ਹਾਈਵੇ ਜਾਮ ਕਰਕੇ ਕੇਂਦਰ ਦੀ ਮੋਦੀ ਸਰਕਾਰ ਅਤੇ ਯੂ ਪੀ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਵਰਿੰਦਰ ਪੰਨਵਾਂ, ਜਗਤਾਰ ਨਮਾਦਾ, ਵਿਪਨ ਕੁਮਾਰ ਸ਼ਰਮਾ ਰਣਜੀਤ ਸਿੰਘ ਤੂਰ , ਗੁਰਪ੍ਰੀਤ ਕੰਧੋਲਾ , ਸਾਹਿਬ ਸਿੰਘ ਸਰਪੰਚ , ਭਗਵੰਤ ਸਿੰਘ ਸੇਖੋਂ ਸਰਪੰਚ , ਲਖਵੀਰ ਸਿੰਘ , ਸਿਮਰਜੀਤ ਸਿੰਘ ਸਰਪੰਚ , ਦਰਸ਼ਨ ਦਾਸ ਸਰਪੰਚ , ਗਿਨੀ ਕੱਦ , ਦਰਸ਼ਨ ਸਿੰਘ ਕਾਲਝਾੜ , ਪ੍ਦੀਪ ਕੁਮਾਰ ਕਦ ਤੋਂ ਇਲਾਵਾ ਬਲਾਕ ਦੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜਰ ਸਨ।
ਭਵਾਨੀਗੜ 'ਚ ਅੈਨ ਅੈਚ ਜਾਮ ਕਰਕੇ ਪ੍ਦਰਸ਼ਨ ਕਰਦੇ ਕਾਂਗਰਸੀ ਵਰਕਰ