ਭਵਾਨੀਗੜ 20 ਜੁਲਾਈ (ਗੁਰਵਿੰਦਰ ਸਿੰਘ ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਗੁਰਪੁਰਬ ਨੂੰ ਸਮਰਪਿਤ ਪੈਪਸੀਕੋ ਇੰਡੀਆ ਹੋਲਡਿੰਗ ਵਰਕਰ ਯੂਨੀਅਨ ਚੰਨੋ ਵੱਲੋਂ ਇਲਾਕੇ ਦੀਆਂ ਪੰਚਾਇਤਾਂ ਨੂੰ ਬੂਟੇ ਵੰਡੇ ਗਏ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਪਿੰਡਾਂ ਦੀਆਂ ਸਾਂਝੀਆਂ ਥਾਵਾਂ 'ਤੇ ਲਗਾਏ ਵੀ ਗਏ। ਇਸ ਮੌਕੇ ਵਰਕਰ ਯੂਨੀਅਨ ਦੇ ਪ੍ਧਾਨ ਸੁਖਚੈਨ ਸਿੰਘ ਅਤੇ ਜਨਰਲ ਸਕੱਤਰ ਕ੍ਰਿਸ਼ਨ ਸਿੰਘ ਭੜ੍ਹੋ ਨੇ ਦੱਸਿਆ ਕਿ ਯੂਨੀਅਨ ਵੱਲੋਂ ਪਿੰਡ ਚੰਨੋਂ, ਲੱਖੇਵਾਲ, ਭਰਾਜ, ਨੂਰਪੁਰਾ, ਭੜ੍ਹੋ, ਧਾਰੋਂ ਕੀ, ਡੇਹਲੇਵਾਲ, ਸ਼ਾਹਪੁਰ, ਖੇੜੀ ਗਿੱਲਾਂ, ਕਾਲਾਝਾੜ, ਫੰਮਣਵਾਲ, ਰਾਜਪੁਰਾ, ਮਸਾਣੀ, ਨਦਾਮਪੁਰ, ਮੁਨਸ਼ੀਵਾਲਾ, ਖੇੜੀ ਭੀਮਾਂ, ਕੁੱਲਬੁਰਛਾ ਅਤੇ ਗਾਜੇਵਾਸ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਹਰ ਪਿੰਡ ਵਿੱਚ ਜਾ ਕੇ ਬੂਟੇ ਲਗਾਏ ਗਏ ਹਨ। ਯੂਨੀਅਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਗੁਰਪੁਰਬ ਨੂੰ ਮੁੱਖ ਰੱਖਦੇ ਹੋਏ ਤੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਜਿਆਦਾ ਤੋਂ ਜਿਆਦਾ ਪਿੰਡਾਂ ਵਿੱਚ 60-70 ਬੂਟੇ ਲਗਾਉਣ ਦਾ ਟੀਚਾ ਮਿੱਥਿਆ ਹੈ। ਇਸ ਮੌਕੇ ਅਰਵਿੰਦਰਪਾਲ ਕੌਰ ਸਰਪੰਚ, ਲਖਵੀਰ ਸਿੰਘ ਲੱਖੇਵਾਲ, ਸਾਹਿਬ ਸਿੰਘ, ਰਾਜਬੀਰ ਸਿੰਘ ਭਰਾਜ, ਗੁਰਮੀਤ ਸਿੰਘ ਡੇਹਲੇਵਾਲ, ਤਰਸੇਮ ਸਿੰਘ ਖੇੜੀ ਗਿੱਲਾਂ, ਜਗਤਾਰ ਸਿੰਘ ਮਸਾਣੀ ਅਾਦਿ ਹਾਜਰ ਸਨ।
ਪਿੰਡ ਭੜੋ ਵਿਖੇ ਬੂਟੇ ਲਗਾਉਂਦੇ ਹੋਏ ਵਰਕਰ ਯੂਨੀਅਨ ਦੇ ਮੈੰਬਰ।