ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੰਗਾਮੀ ਮੀਟਿੰਗ ਭੱਟੀਵਾਲ ਵਿਖੇ
80 ਦੇ ਕਰੀਬ ਬੀਬੀਆਂ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ

ਭਵਾਨੀਗੜ ਇੱਕੀ ਜੁਲਾਈ (ਗੁਰਵਿੰਦਰ ਸਿੰਘ)ਭਵਾਨੀਗੜ੍ ਦੇ ਨੇੜਲੇ ਪਿੰਡ ਭੱਟੀਵਾਲ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਗਰਗ ਨੇ ਕਿਹਾ ਕਿ ਕਾਂਗਰਸ ਸਰਕਾਰ ਹਰ ਫ਼ਰੰਟ ਤੇ ਫ਼ੇਲ੍ਹ ਹੋ ਗਈ ਹੈ ਗ਼ਰੀਬਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਉਨ੍ਹਾਂ ਨੂੰ ਵਾਂਝਾ ਕਰ ਦਿੱਤਾ ਜੋ ਗਰੀਬ ਵਰਗ ਦੇ ਲਈ ਅਕਾਲੀ ਸਰਕਾਰ ਨੇ ਸਹੂਲਤਾਂ ਸ਼ੁਰੂ ਕਰਵਾਇਆ ਸੀ ਉਹ ਵੀ ਕਾਂਗਰਸ ਸਰਕਾਰ ਨੇ ਆ ਕੇ ਬੰਦ ਕਰ ਦਿੱਤੀਆਂ ਹਨ ਕਾਂਗਰਸ ਕੋਈ ਵੀ ਕੰਮ ਸਮੇਂ ਸਿਰ ਨਹੀਂ ਕਰਵਾ ਰਹੀ ਬਰਸਾਤਾਂ ਤੋਂ ਪਹਿਲਾਂ ਅਗਰ ਡਰੇਨਾਂ ਤੇ ਨਾਲਿਆਂ ਦੀ ਸਫ਼ਾਈ ਹੋ ਜਾਂਦੀ ਤਾਂ ਅੱਜ ਲੋਕ ਹੜ੍ਹਾਂ ਦੇ ਕਾਰਨ ਬਰਬਾਦ ਨਾ ਹੁੰਦੇ ਇਸਦੇ ਲਈ ਸਿੱਧੇ ਤੌਰ ਤੇ ਵਿਭਾਗ ਅਤੇ ਸਰਕਾਰ ਜ਼ਿੰਮੇਵਾਰ ਹੈ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਇਹੋ ਕਾਰਨ ਹੈ ਕਿ ਲੋਕਾਂ ਦਾ ਮੋਹ ਕਾਂਗਰਸ ਤੋਂ ਭੰਗ ਹੋ ਰਿਹਾ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਲੋਕ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਰਹੇ ਹਨ ਉਨ੍ਹਾਂ ਦੱਸਿਆ ਕਿ ਅੱਜ ਸੱਤਰ ਦੇ ਕਰੀਬ ਬੀਬੀਆਂ ਤੇ ਬੰਦੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਝੰਡੇ ਹੇਠਾਂ ਆ ਗਏ ਸ਼ਾਮਿਲ ਹੋਏ ਵਿਅਕਤੀਆਂ ਨੇ ਪਾਰਟੀ ਨੂੰ ਵਿਸ਼ਵਾਸ ਲਾਇਆ ਕਿ ਉਹ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰਨਗੇ
ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਤੇਜ ਸਿੰਘ ਝਨੇੜੀ ਧਰਮਿੰਦਰ ਸਿੰਘ ਭੱਟੀਵਾਲ ਭਵਾਨੀਗੜ ਨਗਰ ਕੌਂਸਲ ਦੇ ਪ੍ਧਾਨ ਪ੍ਰੇਮ ਚੰਦ ਗਰਗ ਸਵਰਨ ਸਿੰਘ ਭੱਟੀਵਾਲ ਗੁਰਮੀਤ ਸਿੰਘ ਮੰਤਰੀ ਭੱਟੀਵਾਲ ਕਲਾਂ ਸਮੇਤ ਵੱਡੀ ਗਿਣਤੀ ਦੇ ਵਿੱਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ