ਯੂ ਕੇ ਦੀ ਅਦਾਲਤ ਨੇ ਨਸ਼ਾ ਤਸਕਰੀ ਦੇ ਮਾਮਲੇ ‘ਚ ਪੰਜਾਬੀਆਂ ਨੂੰ ਸੁਣਾਈ 34 ਸਾਲ ਕੈਦ ਦੀ ਸਜ਼ਾ

ਚੰਡੀਗੜ੍ 28 ਜੁਲਾਈ 2019, (ਗੁਰਵਿੰਦਰ ਸਿੰਘ ਮੋਹਾਲੀ) ਨਸ਼ਾ ਤਸਕਰੀ ਗਿਰੋਹ ਦੇ ਭਾਰਤੀ ਮੂਲ ਦੇ ਸਰਗਣੇ ਤੇ ਉਸ ਦੇ ਸਾਥੀ ਨੂੰ ਬ੍ਰਿਟੇਨ ਵਿੱਚ ਲੱਖਾਂ ਪੌਡਾਂ ਦੇ ਕਾਲੇ ਧਨ ਨੂੰ ਚਿੱਟੇ ਵਿੱਚ ਬਦਲਣ ਦੇ ਦੋਸ਼ ਵਿੱਚ ਕੁੱਲ 34 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ । ਇਸ ਮਾਮਲੇ ਵਿੱਚ ਡਰੱਗ ਸਰਗਣਾ ਬਲਜਿੰਦਰ ਕੰਗ ਤੇ ਉਸ ਦੇ ਸਾਥੀ ਸੁਖਜਿੰਦਰ ਪੂਨੀ ਤੇ ਉਨ੍ਹਾਂ ਦੇ ਅੱਠ ਮੈਂਬਰੀ ਗਿਰੋਹ ਨੂੰ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ‘ਤੇ 50 ਕਿਲੋ ਕੈਟਾਮਾਈਨ ਤੇ 18 ਲੱਖ ਪੌਂਡ ਦੇ ਕਾਲੇ ਧਨ ਨੂੰ ਚਿੱਟੇ ਧਨ ਵਿੱਚ ਤਬਦੀਲ ਕਰਨ ਦਾ ਦੋਸ਼ ਲਗਾਇਆ ਗਿਆ ਸੀ । ਜਿਸ ਵਿੱਚ ਇਨ੍ਹਾਂ ਦੀ ਕੁੱਲ ਛੇ ਮਹੀਨੇ ਦੀ ਨਸ਼ਾ ਤਸਕਰੀ ਦੀ ਕਮਾਈ ਸੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਿਟੇਨ ਦੇ ਸਰਕਾਰ ਪੱਖੀ ਵਕੀਲਾਂ ਨੇ ਦੱਸਿਆ ਕਿ ਉਹ ਵਧੀਆ ਜ਼ਿੰਦਗੀ ਬਤੀਤ ਕਰਨ ਦਾ ਸ਼ੌਕੀਨ ਸੀ । ਦਰਅਸਲ, ਬਲਜਿੰਦਰ ਨੂੰ ਬਰਤਾਨੀਆ ਤੋਂ ਦੁਬਈ ਜਾਣ ਸਮੇਂ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ । ਜਿਸ ਵਿੱਚ ਉਸ ਨੂੰ ਕੌਕੀਨ ਦੀ ਤਸਕਰੀ ਕਰਨ, ਕੈਟਾਮਾਈਨ ਦੀ ਤਸਕਰੀ ਕਰਨ ਤੇ ਕਾਲੇ ਧਨ ਨੂੰ ਚਿੱਟਾ ਬਣਾਉਣ ਦੇ ਦੋਸ਼ਾਂ ਵਿੱਚ 18 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਸ ਦੇ ਸਾਥੀ ਪੂਨੀ ਨੂੰ 16 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ । ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਕਿੰਗਸਟਨ ਦੀ ਕਰਾਊਨ ਕੋਰਟ ਵੱਲੋਂ ਇਨ੍ਹਾਂ ਨੂੰ ਸਜ਼ਾ ਸੁਣਾਈ ਗਈ ਹੈ । ਇਸ ਵਿੱਚ ਸਰਕਾਰੀ ਪੱਖ ਦੇ ਅਧਿਕਾਰੀ ਨੇ ਦੱਸਿਆ ਕਿ ਉਹ ਆਪਣੇ ਆਪ ਨੂੰ ਸਿੱਧੇ ਤੌਰ ਉੱਤੇ ਨਸ਼ਿਆਂ ਤੋਂ ਦੂਰ ਰੱਖਦਾ ਸੀ । ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਗੈਂਗ ਵਿੱਚ ਆਮਿਰ ਅਲੀ, ਅਮੀਨੂਰ ਅਹਿਮਦ ਤੇ ਕਿਰੇਨ ਓ ਕਾਨੇ ਸ਼ਾਮਿਲ ਸਨ l