ਭਵਾਨੀਗੜ, 29 ਜੁਲਾਈ (ਗੁਰਵਿੰਦਰ ਸਿੰਘ)
:-ਰਹਿਬਰ ਆਯੂਰਵੈਦਿਕ ਤੇ ਯੂਨਾਨੀ ਮੈਡੀਕਲ ਕਾਲਜ਼ ਭਵਾਨੀਗੜ ਵਿਖੇ ਸੋਮਵਾਰ ਨੂੰ ਫਾਊਡੇਸ਼ਨ ਦੇ ਚੇੈਅਰਮੈਨ ਡਾ.ਐਮ.ਐਸ.ਖਾਨ ਦੀ ਅਗਵਾਈ ਹੇਠ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ। ਇਸ ਦੌਰਾਨ ਡਾ.ਖਾਨ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਹੈਪੇਟਾਈਟਸ ਦੀ ਰੋਕਥਾਮ ਅਤੇ ਇਲਾਜ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਡਾ.ਸਿਰਾਜੁਨਾਬੀ ਜਾਫਰੀ, ਡਾ. ਜਮਾਲ ਅਖਤਰ, ਡਾ.ਫੁਰਕਾਨ ਅਮੀਨ ਤੇ ਡਾ.ਇਮਤਿਆਜ਼ੀ ਬੇਗਮ ਨੇ ਵੀ ਵਿਦਿਆਰਥੀਆਂ ਨੂੰ ਕਿਹਾ ਕਿ ਇਸ ਬਿਮਾਰੀ ਨੂੰ ਜੜ ਤੋਂ ਖਤਮ ਕਰਨ ਲਈ ਉੱਦਮ ਕਰਨ ਦੀ ਲੋੜ ਹੈ ਤਾਂ ਜੋ ਸਾਡਾ ਸਮਾਜ ਇਸ ਬਿਮਾਰੀ ਤੋ ਪੂਰੀ ਤਰ੍ਹਾਂ ਨਾਲ ਮੁਕਤ ਹੋ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ.ਅਜ਼ੀਜ਼ ਅਹਿਮਦ ਤੇ ਮੋਲਾਨਾ ਮਹਿਤਾਬ ਆਲਮ ਸਮੇਤ ਹੋਰ ਅਧਿਆਪਕ ਸਟਾਫ ਵੀ ਮੋਜੂਦ ਸੀ। ਪ੍ਰੋਗਰਾਮ ਦੇ ਅਖੀਰ ਵਿੱਚ ਸੰਸਥਾ ਦੇ ਚੇਅਰਮੈਨ ਡਾ.ਖਾਨ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਾਲਜ ਦੇ ਚੈਅਰਮੈਨ ਡਾ.ਖਾਨ । (ਰੋਮੀ)