ਓਪਨ ਪਿਸਟਲ ਸ਼ੂਟਿੰਗ ਮੁਕਾਬਲਿਆਂ 'ਚ ਯਾਸ਼ਿਕਾ ਨੇ ਮਾਰੀ ਬਾਜੀ
ਸ਼ਾਨਦਾਨ ਪ੍ਦਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ

ਭਵਾਨੀਗੜ, 29 ਜੁਲਾਈ (ਗੁਰਵਿੰਦਰ ਸਿੰਘ)
-ਹੈਰੀਟੇਜ ਪਬਲਿਕ ਸਕੂਲ ਦੀ ਵਿਦਿਆਰਥਣ ਯਾਸ਼ਿਕਾ ਬਾਵਾ ਨੇ ਓਪਨ ਪਿਸਟਲ ਸ਼ੂਟਿੰਗ ਦੇ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਆਪਣੀ ਖੇਡ ਸ਼ਾਨਦਾਨ ਪ੍ਦਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਪ੍ਰਬੰਧਕਾਂ ਤੇ ਪ੍ਰਿੰਸੀਪਲ ਮੀਨੂੰ ਸੂਦ ਨੇ ਕਿਹਾ ਕਿ ਯਾਸ਼ੀਕਾ ਬਾਵਾ ਪਿਸਟਲ ਸ਼ੂਟਿੰਗ ਦੇ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਜਿੱਥੇ ਸਕੂਲ, ਅਧਿਆਪਕਾਂ ਤੇ ਅਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਹੀ ਰਾਜ ਪੱਧਰੀ ਖੇਡ ਮੁਕਾਬਲਿਅਾਂ ਲਈ ਵੀ ਆਪਣੀ ਥਾਂ ਬਣਾਈ ਹੈ। ਸਕੂਲ ਪ੍ਰਬੰਧਕ ਕਮੇਟੀ ਦੇ ਚੈਅਰਮੈਨ ਅਨਿਲ ਮਿੱਤਲ, ਆਸ਼ਿਮਾ ਮਿੱਤਲ ਨੇ ਖਿਡਾਰੀ ਵਿਦਿਆਰਥਣ ਦੀ ਮਿਹਨਤ ਤੇ ਲਗਨ ਦੀ ਪ੍ਰਸ਼ੰਸਾ ਕੀਤੀ ਅਤੇ ਉਸ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਨਾਮਣਾ ਖੱਟਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਜੇਤੂ ਵਿਦਿਆਰਥਣ ਸਕੂਲ ਪ੍ਰਿੰਸੀਪਲ ਨਾਲ।