ਭਵਾਨੀਗੜ, 29 ਜੁਲਾਈ (ਗੁਰਵਿੰਦਰ ਸਿੰਘ )-ਮਹਿਲਾ ਅਗਰਵਾਲ ਸਭਾ ਭਵਾਨੀਗੜ ਵੱਲੋਂ 'ਤੀਜ ਫੈਸਟੀਬਲ' ਇੱਥੇ ਅਗਰਵਾਲ ਭਵਨ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਸਭਾ ਦੀ ਪ੍ਰਧਾਨ ਰੇਨੂੰ ਸਿੰਗਲਾ ਨੇ ਦੱਸਿਆ ਕਿ ਪ੍ਰੋਗਰਾਮ ਵਿੱਚ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਦੀ ਧਰਮ ਪਤਨੀ ਸ੍ਰੀਮਤੀ ਕ੍ਰਿਸ਼ਨਾ ਦੇਵੀ ਵੱਲੋਂ ਵਿਸ਼ੇਸ ਤੌਰ 'ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਸਭ ਨੇ ਮਿਲ ਕੇ ਭਜਨ ਕੀਰਤਨ ਕੀਤਾ ਤੇ ਡਾਂਸ, ਗਿੱਧਾ ਪਾਇਆ। ਇਸ ਤੋਂ ਇਲਾਵਾ ਵੱਖ ਵੱਖ ਮਨੋਰੰਜਕ ਖੇਡਾਂ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿੱਚ ਮਹਿਲਾਵਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੌਰਾਨ ਰੀਵਾ ਛਾਹੜੀਆ ਸੂਬਾ ਪ੍ਰਧਾਨ ਮਹਿਲਾ ਅਗਰਵਾਲ ਸਭਾ ਅਗਰੋਹਾ ਵਿਕਾਸ ਟਰੱਸਟ ਮਹਿਲਾ ਸਮਿਤੀ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ। ਸਭਾ ਦੀ ਸੁਮਨ ਗਰਗ ਨੂੰ ਮਿਸਿਜ਼ ਤੀਜ ਚੁਣਿਆ ਗਿਆ। ਇਸ ਮੌਕੇ ਰੀਮਾ ਮਿੱਤਲ, ਊਸ਼ਾ ਗਰਗ, ਆਸ਼ੂ ਮਿੱਤਲ, ਸਰਲਾ ਗਰਗ, ਉਰਮਿਲਾ ਸਿੰਗਲਾ, ਪਿੰਕੀ ਰਾਣੀ ਆਦਿ ਹਾਜਰ ਸਨ ।
ਭਵਾਨੀਗੜ ਵਿਖੇ ਤੀਜ ਦਾ ਤਿਓਹਾਰ ਮਨਾਉਣ ਮੌਕੇ ਸਭਾ ਦੇ ਮੈਂਬਰ।