ਭਵਾਨੀਗੜ੍ 7 ਅਗਸਤ { ਗੁਰਵਿੰਦਰ ਸਿੰਘ }ਅੱਜ ਰਹਿਬਰ ਫਾਊਡੇਸ਼ਨ ਭਵਾਨੀਗੜ੍ ਵਿਖੇ "ਤੀਜ ਉਤਸਵ" ਸਭਿਆਚਾਰਕ ਅਤੇ ਕਲਾਤਮਕ ਸ਼ੋਹਰਤ ਨਾਲ ਮਨਾਇਆ ਗਿਆ। ਵਿਦਿਆਰਥੀਆਂ ਅਤੇ ਸਟਾਫ ਵੱਲੋ ਬੜੇ ਹੀ ਜੋਸ਼ ਨਾਲ ਭਾਗ ਲਿਆ ਗਿਆ।ਇਸ ਦੋਰਾਨ ਮੁੱਖ ਮਹਿਮਾਨ ਦੇ ਤੋਰ ਤੇ ਰਹਿਬਰ ਫਾਊਡੇਸ਼ਨ ਦੇ ਚੇਅਰਮੈਨ ਡਾ. ਐਮ.ਐਸ.ਖਾਨ, ਚੇਅਰਪਰਸਨ ਡਾ. ਕਾਫਿਲਾ ਖਾਨ ਮੋਜੂਦ ਸ਼ਾਮਲ ਹੋਏ ਜਿਨ੍ਹਾਂ ਦਾ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋ ਦਿਲੋਂ ਸਵਾਗਤ ਕੀਤਾ ਗਿਆ।ਚੇਅਰਮੈਨ ਡਾ. ਐਮ.ਐਸ.ਖਾਨ ਨੇ ਪਰਿਵਾਰ ਵਿੱਚ ਧੀਆਂ ਦੀ ਸਾਰਥਕਤਾ ਉਤੇ ਜੋਰ ਦਿੱਤਾ।ਕਾਲਜ਼ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪਹਿਰਾਵੇ ਪਹਿਨੇ ਹੋਏ ਸਨ ਅਤੇ ਉਨ੍ਹਾਂ ਵੱਲੋ ਰਵਾਇਤੀ ਲੋਕ ਗੀਤਾਂ, ਗਿੱਧਾ ਨਾਲ ਸਰੋਤਿਆਂ ਨੂੰ ਮੋਹਿਤ ਕੀਤਾ ਗਿਆ। ਚੇਅਰਪਰਸਨ ਡਾ. ਕਾਫਿਲਾ ਖਾਨ ਨੇ ਸੱਭਿਆਚਾਰਕ ਜੜ੍ਹਾਂ ਨੂੰ ਯਾਦ ਕਰਾਉਣ ਲਈ ਕਾਲਜ਼ ਦੀਆਂ ਵਿਦਿਆਰਥਣਾਂ ਅਤੇ ਸਟਾਫ ਦਾ ਧੰਨਵਾਦ ਕੀਤਾ।ਵਿਦਿਆਰਥਣਾਂ ਵੱਲੋ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ ਅਤੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਨਰਸਿੰਗ ਕਾਲਜ਼ ਦੇ ਪ੍ਰਿੰਸੀਪਲ ਬਲਰਾਜ ਬੀਰ ਕੋਰ, ਹਰਵੀਰ ਕੋਰ, ਮਨਪ੍ਰੀਤ ਕੋਰ, ਕਮਲਪ੍ਰੀਤ ਕੌਰ, ਸ਼ਬਾਨਾ ਅਨਸਾਰੀ, ਬੀ.ਐਡ ਕਾਲਜ਼ ਦੇ ਅਧਿਆਪਕ ਸਿਮਰਨਜੀਤ ਕੋਰ, ਲਵਦੀਪ ਮਿੱਤਲ, ਰਜਨੀ ਸ਼ਰਮਾ, ਅਤੇ ਵੱਡੀ ਗਿਣਤੀ ਵਿੱਚ ਬੀ.ਐਡ ਅਤੇ ਜੀ.ਐਨ.ਐਮ/ਏ.ਐਨ.ਐਮ ਦੇ ਵਿਦਿਆਰਥੀ ਮੋਜੂਦ ਸਨ।