ਭਵਾਨੀਗੜ੍ 7 ਅਗਸਤ {ਗੁਰਵਿੰਦਰ ਸਿੰਘ }ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕਰੌਦੀ ਵਿਖੇ ਸਿੱਖਿਆ ਵਿਭਾਗ ਦੇ ਆਦੇਸ਼ਾਂ ਤਹਿਤ ਡਾ. ਗੁਰਮੀਤ ਸਿੰਘ ਨੈਸ਼ਨਲ ਐਵਾਰਡੀ ਦੀ ਅਗਵਾਈ ਵਿੱਚ ਮੈਥ ਮਾਸਟਰ ਸ਼੍ਰੀ ਨਰਿੰਦਰ ਕੁਮਾਰ,ਸ਼੍ਰੀਮਤੀ ਸ਼ੁਸ਼ਮਾ ਸ਼੍ਰੀਮਤੀ ਸਤਵੀਰ ਕੌਰ ਤਿੰਨਾਂ ਅਧਿਆਪਕਾਂ ਦੀ ਨਿਗਰਾਨੀ ਅਤੇ ਵਿਦਿਆਰਥੀਆਂ ਦੇ ਸਹਿਯੋਗ ਸਦਕਾ ਗਣਿਤ ਮੇਲਾ ਲਗਾਇਆ ਗਿਆ ਇਸ ਮੇਲੇ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਦੇ ਕਰੀਬੀ ਸਾਥੀ ਸ: ਬਲਵਿੰਦਰ ਸਿੰਘ ਘਾਬਦੀਆ ਕੋਆਡੀਨੇਟਰ ਜਿਲ੍ਹਾ ਕਾਂਗਰਸ ਸੰਗਰੂਰ ਜੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਉਨ੍ਹਾਂ ਦੇ ਕਰੀਬੀ ਮਿੱਤਰ ਹਰਮਨ ਨੰਬਰਦਾਰ ਵੀ ਇਸ ਮੌਕੇ ਹਾਜਰ ਸਨ ਬਲਵਿੰਦਰ ਸਿੰਘ ਘਾਬਦੀਆ ਜੀ ਨੇ ਗਣਿਤ ਮੇਲੇ ਵਿੱਚ ਤਿਆਰ ਕੀਤੀਆਂ ਗਤੀਵਿਧੀਆਂ ਦੀ ਪ੍ਰਸੰਸਾ ਕੀਤੀ ਅਤੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਦੁਆਰਾ ਸਕੂਲ ਨੂੰ ਮਨਜੂਰ ਹੋਈ 26 ਲੱਖ ਰੁਪਏ ਦੀ ਗ੍ਰਾਂਟ ਨੂੰ ਜਲਦੀ ਹੀ ਭੇਜਣ ਤੋਂ ਇਲਾਵਾ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਸਕੂਲ ਨੂੰ ਅੱਗੇ ਵੀ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਸ਼੍ਰੀ ਨਰਿੰਦਰ ਕੁਮਾਰ ਵੱਲੋਂ ਜੀ ਆਇਆਂ ਦੇ ਨਾਲ-ਨਾਲ ਸ਼੍ਰੀ ਗੁਰਦੀਪ ਸਿੰਘ,ਗਰੇਵਾਲ ਸਾਬ ਅਤੇ ਸ਼੍ਰੀ ਕੁਲਦੀਪ ਵਰਮਾ ਸਟੇਜ ਸਕੱਤਰ ਵੱਲੋਂ ਵੀ ਵਿਚਾਰ ਪ੍ਰਗਟਾਏ ਗਏ ਪ੍ਰਿੰਸੀਪਲ ਡਾ. ਗੁਰਮੀਤ ਸਿੰਘ ਨੇ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ ਮੁੱਖ ਮਹਿਮਾਨ ਵੱਲੋਂ ਗਣਿਤ ਮੇਲਾ ਵਿੱਚ ਪਹਿਲੀਆਂ ਪੰਜ ਪੁਜੀਸ਼ਨਾਂ ਹਾਸਿਲ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਸਮੇਂ ਦਰਸ਼ਨ ਕੌਰ,ਮੈਡਮ ਨੀਲਮ,ਮਨਪ੍ਰੀਤ ਕੌਰ,ਤੁਸ਼ਾਰ ਸ਼ਰਮਾ ਰਵਿੰਦਰ ਸਿੰਘ ਗੁਰਪਿਆਰ ਸਿੰਘ ਸਮੂਹ ਅਧਿਆਪਕਾਂ ਸਮੇਤ ਵਿਦਿਆਰਥੀ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ.