ਅਲਪਾਈਨ ਪਬਲਿਕ ਸਕੂਲ ਵਿਖੇ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਭਵਾਨੀਗੜ 9 ਅਗਸਤ {ਗੁਰਵਿੰਦਰ ਸਿੰਘ}
: ਅਲਪਾਈਨ ਪਬਲਿਕ ਸਕੂਲ ਭਵਾਨੀਗੜ੍ਹ ਵਿਖੇ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿਦਿਆਰਥਣਾਂ ਨੇ ਪੰਜਾਬੀ ਸਭਿਆਚਾਰ ਅਤੇ ਰਵਾਇਤੀ ਅਲੋਪ ਹੋ ਰਹੇ ਗਿੱਧਾ, ਭੰਗੜਾ ,ਪੰਜਾਬੀ ਬੋਲੀਆਂ ਅਤੇ ਲੋਕ ਗੀਤ ਗਾਕੇ ਵਿਦਿਆਰਥੀਆਂ ਨੇ ਆਪਣੀ ਪ੍ਤਿਭਾ ਦਾ ਹੁਨਰ ਵਿਖਾਇਆ। ਸਕੂਲ ਵਿਦਿਆਰਥਣਾਂ ਨੇ ਆਪਣਾ ਗਿੱਧਾ ਪੇਸ਼ ਕਰਕੇ ਤੀਆਂ ਦੇ ਪੁਰਾਤਨ ਤਿਉਹਾਰ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ। ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਸਕੂਲ ਪਿ੍ੰਸੀਪਲ ਰੋਮਾ ਅਰੋੜਾ ਨੇ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੁੜਨ ਲਈ ਅਤੇ ਵਿਰਸੇ ਦੀ ਸਾਂਭ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਪਰਿਵਾਰ ਵਿੱਚ ਧੀਆਂ ਦੀ ਸਾਰਥਕਤਾ 'ਤੇ ਜੋਰ ਦਿੰਦਿਆਂ ਵਿਦਿਆਰਥਣਾਂ ਨੂੰ ਤੀਜ ਦੀ ਵਧਾਈ ਦਿੱਤੀ। ਇਸ ਮੌਕੇ ਸਕੂਲ ਪ੍ਬੰਧਕ, ਸਕੂਲ ਵਿਦਿਆਰਥੀ ਅਤੇ ਸਟਾਫ ਮੌਜੂਦ ਸੀ।
ਅਲਪਾਈਨ ਸਕੂਲ ਭਵਾਨੀਗੜ ਵਿਖੇ ਤੀਆਂ ਦੇ ਤਿਉਹਾਰ ਮੌਕੇ ਸਕੂਲ ਸਟਾਫ਼ ਅਤੇ ਵਿਦਿਆਰਥੀ