ਗੁਰੂ ਰਵਿਦਾਸ ਜੀ ਦੇ ਮੰਦਿਰ ਢਾਹੇ ਜਾਣ ਦੇ ਰੋਸ ਵਜੋਂ ਭਵਾਨੀਗੜ ਬੰਦ
ਅੈਸ.ਸੀ. ਭਾਈਚਾਰੇ ਨੇ ਨੈਸ਼ਨਲ ਹਾਈਵੇ ਜਾਮ ਕਰਕੇ ਕੀਤੀ ਨਾਅਰੇਬਾਜੀ

ਭਵਾਨੀਗੜ, 13 ਅਗਸਤ (ਗੁਰਵਿੰਦਰ ਸਿੰਘ) -ਬਿਤੇ ਦਿਨੀ ਦਿੱਲੀ ਦੇ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਨੂੰ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਦਿੱਲੀ ਡਿਵੈਲਪਮੈਂਟ ਅਥਾਰਿਟੀ ਵੱਲੋਂ ਢਾਹੇ ਜਾਣ ਦੇ ਰੋਸ ਵਜੋਂ ਅੱਜ ਭਵਾਨੀਗੜ ਵਿਖੇ ਰਵਿਦਾਸ ਭਾਈਚਾਰੇ ਦੇ ਵੱਡੀ ਗਿਣਤੀ ਵਿੱਚ ਇੱਕਤਰ ਹੋਏ ਲੋਕਾਂ ਨਾਲ ਆਲ ਇੰਡੀਆ ਵਾਲਮੀਕਿ ਸਭਾ ਦੇ ਸੂਬਾ ਮੀਤ ਪ੍ਧਾਨ ਵੱਲੋਂ ਬਲਿਆਲ ਰੋਡ ਲਿੰਕ ਸੜਕ ਨੇੜੇ ਜ਼ੀਰਕਪੁਰ ਬਠਿੰਡਾ ਨੈਸ਼ਨਲ ਹਾਈਵੇ ਨੂੰ ਜਾਮ ਕਰਕੇ ਪ੍ਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਆਲ ਇੰਡੀਆ ਵਾਲਮੀਕਿ ਸਭਾ ਦੇ ਸੂਬਾ ਮੀਤ ਪ੍ਧਾਨ ਪ੍ਰਗਟ ਗ਼ਮੀ ਕਲਿਆਣ ਵਲੋਂ ਵੀ ਰੋਸ ਜਾਹਿਰ ਕਰਦਿਆਂ ਕਿਹਾ ਕੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਧਾਰਮਿਕ ਸਥਾਨ ਨੂੰ ਢਾਹੇ ਜਾਣਾ ਮੰਦਭਾਗਾ ਹੈ ਜਿਸ ਦੀ ਉਹ ਅਤੇ ਵਾਲਮੀਕਿ ਸਭਾ ਇੰਡੀਆ ਕਰੜੇ ਸ਼ਬਦਾਂ ਵਿਚ ਨਿਖੇਦੀ ਕਰਦੀ ਹੈ । ਇਸ ਮੌਕੇ ਭਾਈਚਾਰੇ ਦੇ ਲੋਕਾਂ ਵਿਚ ਜਸਵਿੰਦਰ ਚੋਪੜਾ , ਗੁਰਤੇਜ ਸਿੰਘ, ਰਾਮ ਸਿੰਘ ਮੱਟਰਾਂ, ਗੁਰਮੀਤ ਸਿੰਘ ਕਾਲਾਝਾੜ, ਹਰੀ ਸਿੰਘ ਫੱਗੂਆਲਾ, ਗੁਰਦੀਪ ਫੱਗੂਵਾਲਾ, ਚੰਦ ਸਿੰਘ ਰਾਮਪੁਰਾ, ਕ੍ਰਿਸ਼ਨ ਭੜੋ, ਨਿਰਮਲ ਭੜੋ, ਮਨਪ੍ਰੀਤ ਸਿੰਘ ਭੱਟੀਵਾਲ, ਸੁਖਚੈਨ ਆਲੋਅਰਖ ਤੇ ਤਰਸੇਮ ਬਾਬਾ ਆਦਿ ਨੇ ਕਿਹਾ ਕਿ ਕੇੰਦਰ ਵਿਚਲੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਲੋਕਾਂ ਵਿੱਚ ਧਰਮ ਦੇ ਨਾਮ 'ਤੇ ਵੰਡੀਆਂ ਪਾ ਰਹੀ ਹੈ। ਇਸ ਤੋਂ ਬਾਅਦ ਭਾਈਚਾਰੇ ਦੇ ਲੋਕਾਂ ਨੇ ਬਾਜਾਰਾਂ ਵਿੱਚ ਦੀ ਹੁੰਦੇ ਹੋਏ ਸ਼ਹਿਰ ਵਿੱਚ ਸ਼ਾਤਮਈ ਢੰਗ ਨਾਲ ਰੋਸ ਮਾਰਚ ਕੱਢਿਆ ਤੇ ਇੱਕਾ ਦੁੱਕਾ ਖੁਲੀਆਂ ਦੁਕਾਨਾਂ ਨੂੰ ਬੰਦ ਵੀ ਕਰਵਾਇਆ। ਇਸੇ ਲੜੀ ਤਹਿਤ ਨੇੜਲੇ ਪਿੰਡ ਬਲਿਆਲ ਵਿਖੇ ਵੀ ਰਵਿਦਾਸੀਆ ਭਾਈਚਾਰੇ ਵਲੋਂ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ ਗਈ ਅਤੇ ਮੰਦਿਰ ਢਾਹੇ ਜਾਣ ਦੀ ਨਿਖੇਧੀ ਕੀਤੀ ਗਈ ਮੌਕੇ ਤੇ ਇਕੱਤਰ ਲੋਕਾਂ ਮੋਦੀ ਸਰਕਾਰ ਦਾ ਪੁਤਲਾ ਵੀ ਫੂਕਿਆ । ਇਸ ਮੌਕੇ ਪੁਲਸ ਫੋਰਸ ਵੀ ਰੋਸ ਮਾਰਚ ਦੌਰਾਨ ਪੂਰੀ ਤਰਾਂ ਮੁਸਤੈਦ ਰਹੀ।
ਵਿਸ਼ਾਲ ਇਕੱਠ ਦੌਰਾਨ ਨੈਸ਼ਨਲ ਹਾਈਵੇ ਜਾਮ ਕਰਦੀਆਂ ਔਰਤਾਂ ਤੇ ਨਾਰੇਬਾਜੀ ਕਰਦੇ ਗ਼ਮੀ ਕਲਿਆਣ ।