ਚੰਨੋਂ 15 ਅਗਸਤ (ਇਕਬਾਲ ਬਾਲੀ ) ਪੰਜਾਬੀ ਲੋਕ ਗਾਇਕ ਰੇਸ਼ਮ ਸਿਕੰਦਰ ਤੇ ਬੀਬਾ ਬੇਅੰਤ ਕੌਰ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ ਜਿਨ੍ਹਾਂ ਨੇ ਅਨੇਕਾਂ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾਏ ਹਨ ਜਿਨ੍ਹਾਂ ਗੀਤਾਂ ਵਿੱਚੋਂ ਸੱਤ ਬੈਂਡ .ਟੁੱਟੀ ਯਾਰੀ .ਰੱਬ ਮੰਨ ਬੈਠੇ. ਮਾਈਂਡ ਚੇਂਜ .ਰਾਏਕੋਟ ਤੋਂ ਪਟਿਆਲਾ. ਮਾਹੀ ਕਾਲਾ ਭੂੰਡ .ਵਰਗੇ ਅਨੇਕਾਂ ਗੀਤ ਦਰਸ਼ਕਾਂ ਦੀ ਝੋਲੀ ਪਾਏ ਹਨ ।ਗੱਲਬਾਤ ਦੌਰਾਨ ਰੇਸ਼ਮ ਸਿਕੰਦਰ ਨੇ ਦੱਸਿਆ ਕਿ ਇਸ ਲੜੀ ਤਹਿਤ ਅੱਜ ਨਵਾਂ ਗੀਤ ਲੈ ਕੇ ਤੁਹਾਡੀ ਕਚਹਿਰੀ ਵਿੱਚ ਪੇਸ਼ ਹੋ ਰਿਹਾ ਹਾ ਜਿਸ ਤਰ੍ਹਾਂ ਤੁਸੀਂ ਮੇਰੇ ਸਾਰੇ ਗੀਤਾਂ ਨੂੰ ਢੇਰ ਸਾਰਾ ਪਿਆਰ ਦਿੱਤਾ ਹੈ ਉਮੀਦ ਦਾ ਇਸ ਗੀਤ ਨੂੰ ਵੀ ਇੰਨਾ ਹੀ ਪਿਆਰ ਦੇਵੋਗੇ ਅਸੀਂ ਆਪਣਾ ਨਵਾਂ ਗਾਣਾ ਝਾਂਜਰ ਦੀ ਛਣਕਾਰ ਵਿੱਚ ਪੇਸ਼ ਕਰ ਰਹੇ ਹਾਂ ਜਿਸ ਦਾ ਨਾਮ ਹੈ ਟਰੈਕਟਰ ਵਰਜਿਸ਼ ਕਾਰ ਜਿਸ ਨੂੰ ਈਗਲ ਮਿਊਜ਼ੀਕਲ ਪ੍ਰੋਡਕਸ਼ਨ ਨੇ ਪੇਸ਼ ਕੀਤਾ ਦੀਪ ਸੁਧਾਰ ਦੀ ਪੇਸ਼ਕਸ਼ ਇਸ ਗੀਤ ਦੇ ਪ੍ਰੋਡਿਊਸਰ ਬਿੱਲਾ ਪਨੈਚ ਮਿਊਜ਼ਿਕ ਸੇਬੀ ਤੇ ਗੀਤ ਦੇ ਗੀਤਕਾਰ ਮੱਖਣ ਗਿੱਲ ਧੀਰਾ ਅਤੇ ਵੀਡੀਓ ਡਾਇਰੈਕਟਰ ਗੋਪੀ ਢਿੱਲੋਂ ਸਾਰੀ ਟੀਮ ਵੱਲੋਂ ਦਿਲ ਲਾ ਕੇ ਤਿਆਰ ਕੀਤੇ ਇਸ ਗੀਤ ਨੂੰ ਅੱਜ ਰਾਤੀਂ ਸਾਢੇ ਅੱਠ ਵਜੇ ਦੇਖੋ ਪ੍ਰੋਗਰਾਮ ਝਾਂਜਰ ਦੀ ਛਣਕਾਰ .