73ਵਾਂ ਅਜਾਦੀ ਦਿਹਾੜਾ 'ਰਹਿਬਰ' ਵਿੱਖੇ ਧੂਮ ਧਾਮ ਨਾਲ ਮਨਾਇਆ
ਝੰਡਾ ਲਹਿਰਾਉਣ ਦੀ ਰਸਮ ਚੇਅਰਮੈਨ ਡਾ. ਐਮ.ਐਸ.ਖਾਨ ਨੇ ਅਦਾ ਕੀਤੀ

ਭਵਾਨੀਗੜ੍ਹ 16 ਅਗਸਤ {ਗੁਰਵਿੰਦਰ ਸਿੰਘ}ਰਹਿਬਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ, ਭਵਾਨੀਗੜ੍ਹ ਵਿਖੇ ਆਜ਼ਾਦੀ ਦਿਵਸ ਦਾ ਆਯੋਜਨ ਕੀਤਾ ਗਿਆ।ਆਜ਼ਾਦੀ ਦਿਵਸ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਹੀ ਧੁਮ-ਧਾਮ ਨਾਲ ਮਨਾਇਆ ਗਿਆ।ਇਸ ਮੋਕੇ ਤੇ ਰਹਿਬਰ ਫਾਊਡੇਸ਼ਨ ਦੇ ਚੇਅਰਮੈਨ ਡਾ. ਐਮ.ਐਸ.ਖਾਨ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।ਆਯੋਜਨ ਦੋਰਾਨ ਡਾ. ਐਮ.ਐਸ.ਖਾਨ ਨੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾ ਦਿੱਤੀਆਂ ਅਤੇ ਉਨ੍ਹਾਂ ਦੇਸ਼ ਦੀ ਆਜ਼ਾਦੀ ਲਈ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕਿੰਨੇ ਹੀ ਦੇਸ਼ਵਾਸੀ ਹੱਸਦੇ ਹੋਏ ਫਾਸੀ ਤੇ ਝੁਲ ਗਏ, ਅਸੀ ਸਾਰੀ ਉਮਰ ਉਨ੍ਹਾਂ ਦੀ ਕੁਰਬਾਨੀ ਨੂੰ ਸਿਜਦਾ ਕਰਦੇ ਰਹਾਂਗੇ। ਆਯੋਜਨ ਦੋਰਾਨ ਬੀ.ਯੂ.ਐਮ.ਐਸ ਦੇ ਪਿੰ੍ਰਸੀਪਲ ਡਾ. ਜਾਫਰੀ, ਬੀ.ਯੂ.ਐਮ.ਐਸ ਦਾ ਸਟਾਫ, ਨਰਸਿੰਗ ਕਾਲਜ਼ ਦੇ ਪ੍ਰਿੰਸੀਪਲ ਬਲਰਾਜ ਬੀਰ ਕੋਰ, ਰਾਜਵੀਰ ਕੋਰ, ਮਨਪ੍ਰੀਤ ਕੋਰ, ਸ਼ਬਾਨਾ ਅਨਸਾਰੀ, ਰਜਨੀ ਸ਼ਰਮਾ, ਨਛੱਤਰ ਸਿੰਘ,ਰਵਿੰਦਰ ਸਿੰਘ, ਅਸਗਰ ਅਲੀ, ਅਤੇ ਬੀ.ਐਡ ਅਤੇ ਜੀ.ਐਨ.ਐਮ/ਏ.ਐਨ.ਐਮ ਦੇ ਵਿਦਿਆਰਥੀ ਮੋਜੂਦ ਸਨ।
ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹੋਏ ਚੇਅਰਮੈਨ ਡਾ. ਐਮ.ਐਸ.ਖਾਨ.