ਭਾਰੀ ਬਰਸਾਤ ਨੇ ਝੰਬੇ ਸਬਜ਼ੀ ਬੀਜਣ ਵਾਲੇ ਕਿਸਾਨ
ਕਿਸਾਨ ਦੀ ਕੱਦੂਆਂ ਦੀ ਫ਼ਸਲ ਹੋਈ ਬਰਬਾਦ

ਭਵਾਨੀਗੜ੍ 22 ਅਗਸਤ {ਗੁਰਵਿੰਦਰ ਸਿੰਘ } ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਕਾਰਨ ਸਬਜ਼ੀ ਦੀ ਖੇਤੀ ਕਰਨ ਵਾਲੇ ਪਿੰਡ ਬਾਲਦ ਕਲਾਂ ਦੇ ਕਿਸਾਨ ਦੀ ਕੱਦੂਆਂ ਦੀ ਫ਼ਸਲ ਕਈ ਦਿਨ ਪਾਣੀ ਖੜ੍ਹਨ ਨਾਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਕਿਸਾਨ ਰਾਜਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਮੈਂ ਤਕਰੀਬਨ 12 ਵਿੱਘੇ ਵਿੱਚ ਕੱਦੂਆਂ ਦੀ ਖੇਤੀ ਕਰ ਰਿਹਾ ਸੀ ਅਤੇ ਕੁਝ ਨੇ ਪਹਿਲਾਂ ਹੀ ਕੱਦੂ ਲੱਗਣੇ ਸ਼ੁਰੂ ਹੋਏ ਸਨ ਪਰ ਅਚਾਨਕ ਹੋਈ ਵੱਡੀ ਬਾਰਿਸ ਨੇ ਕੱਦੂਆਂ ਦੀਆਂ ਵੇਲਾਂ ਵਿੱਚ ਨੱਕੋ ਨੱਕ ਪਾਣੀ ਭਰ ਦਿੱਤਾ ਅਤੇ ਕਈ ਦਿਨ ਪਾਣੀ ਨਾ ਸੁੱਕਣ ਕਾਰਨ ਕੱਦੂਆਂ ਦੀਆਂ ਬੇਲਾ ਪੂਰੀ ਤਰ੍ਹਾਂ ਖ਼ਤਮ ਹੋ ਗਈਆਂ ਜਿਸ ਕਾਰਨ ਮੇਰਾ ਵੱਡਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਝੋਨੇ ਦੀ ਫਸਲ ਦੀ ਜਗ੍ਹਾ ਦੂਜੀਆਂ ਫ਼ਸਲਾਂ ਦੀ ਖੇਤੀ ਕਰਨ ਵਾਸਤੇ ਕਹਿ ਰਹੀ ਹੈ ਪਰ ਦੂਜੀਆਂ ਫ਼ਸਲਾਂ ਨੂੰ ਭਾਰੀ ਬਰਸਾਤ ਬਹੁਤ ਪ੍ਰਭਾਵਿਤ ਕਰਦੀ ਹੈ ਜਿਸ ਦਾ ਖਮਿਆਜਾ ਮੈਂ ਭੁਗਤ ਰਿਹਾ ਹਾਂ। ਇਸ ਮੌਕੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਗੁਰਪ੍ਰੀਤ ਸਿੰਘ ਤੇਜੇ, ਸੁਖਦੀਪ ਸਿੰਘ, ਕਰਨ ਸਿੰਘ ਸਮੇਤ ਆਗੂਆਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਸਬਜ਼ੀਆਂ ਵਾਲੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਸਬਜ਼ੀਆਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਆਰਥਿਕ ਪੱਖੋਂ ਬਚਾਅ ਹੋ ਸਕੇ।
ਪਿੰਡ ਬਾਲਦ ਕਲਾਂ ਵਿਖੇ ਭਾਰੀ ਬਾਰਿਸ਼ ਨਾਲ ਕਈ ਦਿਨਾਂ ਖੜ੍ਹੇ ਪਾਣੀ ਕਾਰਨ ਬਰਬਾਦ ਹੋਈ ਕੱਦੂਆਂ ਦੀ ਫ਼ਸਲ