ਭਵਾਨੀਗੜ੍ਹ, 22 ਅਗਸਤ {ਗੁਰਵਿੰਦਰ ਸਿੰਘ) ਪਿਛਲੇ ਦਿਨਾਂ ਦੌਰਾਨ ਇਲਾਕੇ 'ਚ ਪਏ ਭਾਰੀ ਮੀੰਹ ਨਾਲ ਕਮਜੋਰ ਹੋਈ ਪਿੰਡ ਰਾਜਪੁਰਾ ਦੇ ਇੱਕ ਗਰੀਬ ਮਜਦੂਰ ਵੱਲੋਂ ਪਸ਼ੂਆਂ ਲਈ ਬਣਾਏ ਸ਼ੈੱਡ ਦੀ ਕੰਧ ਅਚਾਨਕ ਡਿੱਗ ਪਈ। ਕੰਧ ਡਿੱਗਣ ਨਾਲ ਦੋ ਮੱਝਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ ਉੱਥੇ ਹੀ ਇਸ ਘਟਨਾ ਵਿੱਚ ਮਜਦੂਰ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਇਸ ਸਬੰਧੀ ਪਿੰਡ ਦੇ ਸਰਪੰਚ ਜੋਗਿੰਦਰ ਸਿੰਘ, ਹਰਜੀਤ ਸਿੰਘ ਪੰਚ ਸਮੇਤ ਗੁਰਮੇਲ ਸਿੰਘ ਨੇ ਦੱਸਿਆ ਕਿ ਗਰੀਬ ਪਰਿਵਾਰ ਨਾਲ ਸਬੰਧਤ ਹਨੀ ਖ਼ਾਨ, ਜਿਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਹੁਣ ਉਹ ਮਿਹਨਤ ਮਜਦੂਰੀ ਕਰਨ ਦੇ ਨਾਲ ਮੱਝਾਂ ਦਾ ਦੁੱਧ ਵੇਚ ਕੇ ਅਪਣੇ ਘਰ ਦਾ ਗੁਜ਼ਾਰਾ ਚਲਾਉੰਦਾ ਹੈ 'ਤੇ ਕੁਦਰਤ ਨੇ ਇਸ ਗਰੀਬ ਪਰਿਵਾਰ ਉੱਪਰ ਭਾਰੀ ਆਫਤ ਪਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਹੀ ਦਿਨ ਪਹਿਲਾ ਪਏ ਭਾਰੀ ਮੀੰਹ ਨਾਲ ਸ਼ੈੱਡ ਦੀਆਂ ਕੰਧਾਂ ਕਮਜੋਰ ਹੋ ਕੇ ਡਿੱਗ ਪਈਆਂ ਤੇ ਸ਼ੈੱਡ ਹੇਠਾਂ ਆ ਜਾਣ ਕਰਕੇ ਦੋ ਮੱਝਾਂ ਗੰਭੀਰ ਰੂਪ ਵਿੱਚ ਜਖਮੀੰ ਹੋ ਗਈਆਂ। ਮੱਝਾਂ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਭਾਰੀ ਜਦੋਜਹਿਦ ਤੋਂ ਬਾਅਦ ਬਾਹਰ ਕੱਢਿਆ ਗਿਆ।ਇਸ ਮੌਕੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਗਰੀਬ ਪਰਿਵਾਰ ਦੀ ਆਰਥਿਕ ਸਹਾਇਤਾ ਕਰਨ ਦੀ ਮੰਗ ਕੀਤੀ ਹੈ।
ਸ਼ੈੱਡ ਦੀ ਗਿਰੀ ਕੰਧ ਦਿਖਾਉਂਦੇ ਹੋਏ ਪਿੰਡ ਵਾਸੀ।