ਭਵਾਨੀਗੜ੍ਹ, 26 ਅਗਸਤ (ਗੁਰਵਿੰਦਰ ਸਿੰਘ)- ਅਲਪਾਈਨ ਪਬਲਿਕ ਸਕੂਲ ਭਵਾਨੀਗੜ੍ ਵਿਖੇ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ ਜਿਸ ਵਿਚ ਜੋਨ ਭਵਾਨੀਗੜ ਦੇ ਵੱਖ ਵੱਖ ਸਕੂਲਾਂ ਦੀਆਂ ਟੀਮਾਂ ਨੇ ਹਿਸਾ ਲਿਆ ਇਸ ਖੇਡ ਮੁਕਾਬਲਿਆਂ ਵਿਚ ਲੜਕੀਆਂ ਦੇ ਸ਼ਤਰੰਜ ਖੇਡ ਮੁਕਾਬਲੇ ਵੀ ਕਰਵਾਏ ਗਏ । ਜਿਸ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਮੁਕਾਬਲਿਆਂ ਵਿੱਚ ਅਲਪਾਈਨ ਸਕੂਲ ਦੀ ਅੰਡਰ 17 ਦੀ ਟੀਮ ਨੇ ਦੂਜਾ ਅਤੇ ਅੰਡਰ 14 ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ । ਇਸ ਤੋਂ ਇਲਾਵਾ ਸਕੂਲ ਪ੍ਬੰਧਕਾਂ ਨੇ ਦਸਿਆ ਕਿ ਪਿਛਲੇ ਦਿਨੀਂ ਸੱਤਿਆ ਭਾਰਤੀ ਆਦਰਸ਼ ਸਕੂਲ ਝਨੇੜੀ ਵਿਖੇ ਲੜਕੀਆਂ ਦੇ ਕਰਵਾਏ ਗਏ ਫੁੱਟਬਾਲ ਮੁਕਾਬਲਿਆਂ ਵਿੱਚ ਸਕੂਲ ਦੀ ਅੰਡਰ 14 ਦੀ ਟੀਮ ਨੇ ਸ਼ਾਨਦਾਰ ਪ੍ਦਰਸ਼ਨ ਕਰਦਿਆਂ ਪਹਿਲਾ ਤੇ ਅੰਡਰ 17 ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਖੇਡ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਦੇ ਖਿਡਾਰੀਆਂ ਨੂੰ ਸਕੂਲ ਪ੍ਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ ।
ਜੇਤੂ ਟੀਮ ਦੇ ਖਿਡਾਰੀਆਂ ਨਾਲ ਸਕੂਲ ਪ੍ਬੰਧਕ ।