ਭਵਾਨੀਗੜ 26 ਅਗਸਤ {ਗੁਰਵਿੰਦਰ ਸਿੰਘ } ਪਿਛਲੇ ਦਿਨੀਂ ਕੋਆਪ੍ਰੇਟਿਵ ਸੁਸਾਇਟੀ ਭੱਟੀਵਾਲ ਕਲਾਂ ਦੇ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਸੀ ਅਤੇ ਅੱਜ ਅਹੁਦੇਦਾਰਾਂ ਦੀ ਚੋਣ ਵੀ ਸਰਬਸੰਮਤੀ ਨਾਲ ਹੋ ਗਈ ਹੈ। ਇਸ ਸਬੰਧੀ ਧਨਮਿੰਦਰ ਸਿੰਘ ਭੱਟੀਵਾਲ ਚੇਅਰਮੈਨ ਪੀਏਡੀਬੀ ਭਵਾਨੀਗੜ੍ਹ ਨੇ ਦੱਸਿਆ ਕਿ ਭੱਟੀਵਾਲ ਖੁਰਦ ਅਤੇ ਭੱਟੀਵਾਲ ਕਲਾਂ ਦੇ ਕਿਸਾਨਾਂ ਦੀ ਸਹੂਲਤਾਂ ਲਈ ਬਣੀ ਕੋਆਪ੍ਰੇਟਿਵ ਸੁਸਾਇਟੀ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਹੈ। ਜਿਸ ਵਿੱਚ ਨਿਰਮਲ ਸਿੰਘ ਭੱਟੀਵਾਲ ਖੁਰਦ ਨੂੰ ਪ੍ਰਧਾਨ, ਕੌਰ ਸਿੰਘ ਸੀਨੀਅਰ ਮੀਤ ਪ੍ਰਧਾਨ, ਕਰਮਜੀਤ ਕੌਰ ਮੀਤ ਪ੍ਰਧਾਨ, ਗੁਰਮੀਤ ਸਿੰਘ, ਜੋਰਾ ਸਿੰਘ, ਸੁਖਵਿੰਦਰ ਸਿੰਘ, ਅਮਰਜੀਤ ਕੌਰ, ਅਮਰੀਕ ਸਿੰਘ, ਬਿੱਕਰ ਸਿੰਘ, ਰਾਮ ਸਿੰਘ ਅਤੇ ਜਸਪਾਲ ਸਿੰਘ ਨੂੰ ਕਮੇਟੀ ਮੈਂਬਰ ਚੁਣਿਆ ਗਿਆ ਹੈ। ਇਸ ਮੌਕੇ ਮੇਜਰ ਸਿੰਘ ਸਕੱਤਰ ਕਰਨੈਲ ਸਿੰਘ ਸਾਬਕਾ ਸਰਪੰਚ, ਨਾਹਰ ਸਿੰਘ ਸੂਬੇਦਾਰ, ਕੁਲਵੰਤ ਸਿੰਘ ਸਾਬਕਾ ਸੈਕਟਰੀ, ਬਿੰਦਰ ਸਿੰਘ ਭੱਟੀਵਾਲ ਸਮੇਤ ਮੌਕੇ ਤੇ ਮੌਜੂਦ ਕਿਸਾਨਾਂ ਅਤੇ ਸੁਸਾਇਟੀ ਮੁਲਾਜ਼ਮਾਂ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ।
ਕੋਆਪਰੇਟਿਵ ਸੁਸਾਇਟੀ ਭੱਟੀਵਾਲ ਕਲਾਂ ਦੇ ਨਵੇਂ ਚੁਣੇ ਕਮੇਟੀ ਪ੍ਧਾਨ ਨਾਲ ਅਹੁਦੇਦਾਰ।