ਭਵਾਨੀਗੜ, 27 ਅਗਸਤ (ਗੁਰਵਿੰਦਰ ਸਿੰਘ ) ਅੱਜ ਇੱਥੇ ਬਲਾਕ ਸੰਮਤੀ ਦੇ ਚੈਅਰਮੈਨ ਅਤੇ ਵਾਇਸ ਚੈਅਰਪਰਸਨ ਦੀ ਚੋਣ ਕੀਤੀ ਗਈ ਜਿਸ ਵਿੱਚ ਸੀਨੀਅਰ ਕਾਂਗਰਸੀ ਕਾਂਗਰਸੀ ਆਗੂ ਤੇ ਬਲਾਕ ਦੇ ਸਾਬਕਾ ਪ੍ਧਾਨ ਵਰਿੰਦਰ ਪੰਨਵਾਂ ਨੂੰ ਬਲਾਕ ਸੰਮਤੀ ਦਾ ਚੈਅਰਮੈਨ ਤੇ ਵਾਇਸ ਚੈਅਰਪਰਸਨ ਬਲਜੀਤ ਕੌਰ ਨੂੰ ਚੁਣਿਆ ਗਿਆ। ਬਲਾਕ ਸੰਮਤੀ ਦੇ ਅਹੁਦੇਦਾਰਾਂ ਦੀ ਚੋਣ ਮੌਕੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਉੱਚੇਚੇ ਤੌਰ 'ਤੇ ਹਾਜਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਅਪਣੇ ਵਰਕਰਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਹੈ। ਜਿਸ ਤਹਿਤ ਵਰਿੰਦਰ ਪੰਨਵਾਂ ਨੂੰ ਚੈਅਰਮੈਨ ਤੇ ਬਲਜੀਤ ਕੌਰ ਨੂੰ ਬਲਾਕ ਸੰਮਤੀ ਦੀ ਚੈਅਰਪਰਸਨ ਬਣਾਇਆ ਗਿਆ ਹੈ। ਬਲਾਕ ਸੰਮਤੀ ਦੇ ਨਵ ਨਿਯੁਕਤ ਚੈਅਰਮੈਨ ਵਰਿੰਦਰ ਪੰਨਵਾਂ ਤੇ ਵਾਇਸ ਚੈਅਰਮੈਨ ਬਲਜੀਤ ਕੌਰ ਨੇ ਸਾਂਝੇ ਤੌਰ 'ਤੇ ਕਾਂਗਰਸ ਪਾਰਟੀ ਦੇ ਕੌਮੀ ਪ੍ਧਾਨ ਰਾਹੁਲ ਗਾਂਧੀ ਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸਮੇਤ ਮੁੱਖ ਮੰਰਤੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਵਿਜੇਇਦਰ ਸਿੰਗਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਖਸ਼ੇ ਗਏ ਵੱਡੇ ਮਾਣ ਸਨਮਾਨ ਦਾ ਉਹ ਪੂਰੀ ਉਮਰ ਪਾਰਟੀ ਦਾ ਦੇਣ ਨਹੀਂ ਦੇ ਸਕਦੇ। ਨਾਲ ਹੀ ਉਨ੍ਹਾਂ ਕਿਹਾ ਕਿ ਆਪਣੇ ਇਸ ਅਹੁਦੇ 'ਤੇ ਰਹਿੰਦਿਆਂ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਜਿਲਾ ਪ੍ਧਾਨ ਰਜਿੰਦਰ ਰਾਜਾ ਬੀਰ ਕਲਾਂ, ਜਗਤਾਰ ਨਮਾਦਾ, ਰਣਜੀਤ ਤੂਰ,ਵਿਪਨ ਕੁਮਾਰ ਸ਼ਰਮਾ ਪ੍ਧਾਨ ਟਰੱਕ ਯੂਨੀਅਨ ਭਵਾਨੀਗੜ੍, ਗੁਰਪ੍ਰੀਤ ਕੰਧੋਲਾ, ਸੁਖਜਿੰਦਰ ਤੂਰ ਬਿੱਟੂ,ਦਰਸ਼ਨ ਦਾਸ ਜੱਜ,ਭਗਵੰਤ ਸਿੰਘ ਸੇਖੋਂ ,ਸਿਮਰਜੀਤ ਸਿੰਘ ਸਰਪੰਚ , ਸਾਹਿਬ ਸਿੰਘ ਸਰਪੰਚ ,ਲਖਵੀਰ ਸਿੰਘ ਸਰਪੰਚ , ਸੰਜੂ ਵਰਮਾਂ, ਪ੍ਰਦੀਪ ਕੱਦ, ਕਪਲ ਗਰਗ, ਕੁਲਵਿੰਦਰ ਮਾਝਾ, ਗੁਰਦੀਪ ਘਰਾਚੋਂ, ਨਾਨਕ ਚੰਦ ਨਾਇਕ ਮੈਂਬਰ ਜਿਲਾ ਪ੍ਰੀਸ਼ਦ, ਬਲਵਿੰਦਰ ਸਿੰਘ ,ਗਿਨੀ ਕੱਦ, ਬਲਾਕ ਪ੍ਧਾਨ ਗੁਰਜੀਤ ਸਿੰਘ ਬੀਬੜੀ, ਮੰਗਤ ਸ਼ਰਮਾਂ, ਰਾਏ ਸਿੰਘ ਬਖਤੜੀ, ਰਾਂਝਾ ਖੇੜੀ ਚੰਦਵਾਂ, ਫਕੀਰ ਚੰਦ ਸਿੰਗਲਾ, ਪ੍ਰਮੋਦ ਪਿੰਕੀ, ਬਿਟੂ ਖਾਨ, ਭੋਲਾ ਬਲਿਆਲ, ਮਹੇਸ਼ ਵਰਮਾਂ,, ਨਰਿੰਦਰ ਸਲਦੀ, ਮਹੇਸ਼ ਕੁਮਾਰ ਮਾਝੀ, ਅਮਰੀਕ ਸਿੰਘ ਵਿੱਕੀ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਹਾਜਰ ਸਨ।