ਗੁਰਵਿੰਦਰ ਸਿੰਘ {ਭਵਾਨੀਗੜ} ਅੱਜ ਇਥੇ ਸਥਾਨਕ ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ ਵਿਖੇ ਤੀਆਂ ਨੂੰ ਸਮਰਪਿਤ ਸੱਭਿਆਚਾਰਕ ਸਮਾਗਮ ਆਯਜਿਤ ਕੀਤਾ ਗਿਆ, ਜਿਸ ਦੋਰਾਨ ਕਾਲਜ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਵਿਰਸੇ ਨਾਲ ਜੁੜੀਆਂ ਵੱਖ ਵੱਖ ਵੰਨਗੀਆਂ ਦੀ ਪੇਸ਼ਕਾਰੀ ਕਰਕੇ ਖੂਬ ਰੰਗ ਬੰਨਿਆ। ਇਸ ਦੋਰਾਨ ਵਿਦਿਆਰਥਣਾਂ ਨੇ ਲੋਕ ਨਾਚਾਂ ਅਤੇ ਲੋਕ ਗੀਤਾਂ ਦੀ ਪੇਸ਼ਕਾਰੀ ਤਹਿਤ ਜਿਥੇ ਪੰਜਾਬਣਾਂ ਦੇ ਪ੍ਰਸਿਧ ਲੋਕ ਨਾਚ ਗਿੱਧੇ ਨਾਲ ਧਮਾਲਾਂ ਪਾਈਆਂ ਉਥੇ ਹੀ ਮਹਿੰਦੀ, ਕਿਕਲੀ, ਪੰਜਾਬੀ ਟਪੇ, ਪਹਿਰਾਵਾ ਪ੍ਦਰਸ਼ਨੀ ਅਤੇ ਲੋਕ ਗੀਤਾਂ ਦੀ ਆਨੰਦਮਈ ਪੇਸ਼ਕਾਰੀ ਨਾਲ ਸਮਾਗਮ ਨੂੰ ਚਾਰ ਚੰਨ ਲਾ ਦਿਤੇ। ਇਸ ਮੋਕੇ ਪੰਜਾਬੀ ਸਭਿਆਚਾਰ ਦੀ ਸਭ ਤੋ ਵਧੀਆ ਢੰਗ ਨਾਲ ਨੁਮਾਇੰਦਗੀ ਕਰਨ ਵਾਲੀ ਬੀ. ਏ. ਭਾਗ ਤੀਜਾ ਦੀ ਵਿਦਿਆਰਥਣਾਂ ਲਖਵਿੰਦਰ ਕੋਰ ਨੂੰ ਮਿਸ ਤੀਜ ਦੇ 2019 ਦੇ ਅਹਿਮ ਖ਼ਿਤਾਬ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਇਸ ਦੋਰਾਨ ਦੂਜੇ ਵੱਖ-ਵੱਖ ਸੱਭਿਆਚਾਰਕ ਮੁਕਾਬਲਿਆਂ ਵਿਚ ਮਹਿੰਦੀ ਦੇ ਮੁਕਾਬਲੇ ਵਿਚ ਬੀ. ਏ. ਭਾਗ ਤੀਜਾ ਦੀ ਵਿਦਿਆਰਥਣ ਸੋਨੀਆ ਨੇ ਪਹਿਲਾ ਅਤੇ ਹਰਪ੍ਰੀਤ ਕੋਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਿਕਲੀ ਦੇ ਅਹਿਮ ਮੁਕਾਬਲੇ ਵਿਚ ਬੀ. ਕਾਮ ਦੀਆਂ ਵਿਦਿਆਰਥਣਾਂ ਸਿਮਰਨ ਅਤੇ ਸੁਖਚਰਨਜੀਤ ਕੋਰ ਦੀ ਪੇਸ਼ਕਾਰੀ ਸਭ ਤੋ ਬਿਹਤਰ ਰਹੀ। ਇਸੇ ਤਰਾਂ ਪਹਿਰਾਵਾ ਪ੍ਦਰਸ਼ਨੀ ਵਿਚ ਬੀ. ਏ. ਭਾਗ ਤੀਜਾ ਦੀ ਵਿਦਿਆਰਥਣ ਦਮਨਪ੍ਰੀਤ ਕੋਰ ਨੂੰ, ਫੁਲਕਾਰੀ ਕਢਣ ਦੇ ਮੁਕਾਬਲੇ ਵਿਚ ਬੀ. ਏ. ਭਾਗ ਤੀਜਾ ਦੀ ਵਿਦਿਆਰਥਣ ਹਰਵਿੰਦਰ ਕੋਰ ਨੂੰ ਅਤੇ ਪੀ. ਜੀ. ਡੀ. ਸੀ. ਏ. ਦੀ ਵਿਦਿਆਰਥਣ ਗੁਰਪ੍ਰੀਤ ਕੋਰ ਨੂੰ ਉਨਾਂ ਦੀ ਬਿਹਤਰੀਨ ਪੇਸ਼ਕਾਰੀ ਲਈ ਸਨਮਾਨਿਤ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਨੇ ਇਸ ਮੋਕੇ ਸਮੂਹ ਵਿਦਿਆਰਥਣਾਂ ਨੂੰ ਆਪਣੇ ਸੱਭਿਆਚਾਰ ਰਾਹੀਂ ਸਾਡੀਆਂ ਸਮਾਜਿਕ ਅਤੇ ਸੱਭਿਆਚਾਰਕ ਰਿਵਾਇਤਾਂ ਨੂੰ ਜਿਊਦੇ ਰੱਖਣ ਦਾ ਸੁਨੇਹਾ ਦਿੱਤਾ। ਉਨਾਂ ਕਿਹਾ ਕਿ ਸਾਨੂੰ ਭਵਿੱਖ ਦੀਆਂ ਚਣੋਤੀਆਂ ਦਾ ਮੁਕਾਬਲਾ ਕਰਨ ਲਈ ਜਿਥੇ ਨਿਵੇਕਲੇ ਸਿਿਖਆ ਅਤੇ ਰੁਜ਼ਗਾਰ ਅਵਸਰਾਂ ਨਾਲ ਜੁੜਨਾ ਚਾਹੀਦਾ ਹੈ ਉਥੇ ਹੀ ਰਿਵਾਇਤੀ ਸੰਸਕਾਰਾਂ ਅਤੇ ਮਿਲ ਜੁਲ ਕੇ ਆਪਣੇ ਸਮਾਜ ਦੇ ਵਿਕਾਸ ਲਈ ਯਤਨ ਕਰਨ ਦੀ ਪ੍ਰੇਰਨਾ ਵੀ ਹਾਸਲ ਕਰਨੀ ਚਾਹੀਦੀ ਹੈ। ਉਨਾਂ ਕਿਹਾ ਅਜਿਹੇ ਤਿਓਹਾਰ ਵਿਦਆਰਥੀਆਂ ਨੂੰ ਆਪਣੀਆਂ ਜੜਾਂ ਨਾਲ ਜੋੜੀ ਰੱਖਣ ਵਿਚ ਬੇਹਦ ਮਦਦਗਾਰ ਸਾਬਤ ਹੋ ਸਕਦੇ ਹਨ।ਇਸ ਮੋਕੇ ਪ੍ਰੋਫੈਸਰ ਪਦਮਪ੍ਰੀਤ ਕੌਰ,ਡਾ ਚਰਨਜੀਤ ਕੌਰ, ਪ੍ਰੋ: ਕਮਲਜੀਤ ਕੌਰ, ਡਾਂ : ਰੂਬੀ ਜਿੰਦਲ, ਪ੍ਰੋ: ਕੁਲਵਿੰਦਰ ਕੋਰ ਤੋ ਇਲਾਵਾ ਕਾਲਜ ਦੀਆਂ ਵਿਦਿਆਰਥਣਾਂ ਤੇ ਕਾਲਜ ਦੇ ਸਮੂਹ ਅਧਿਆਪਕ ਸਹਿਬਾਨ ਵੀ ਮੋਜੂਦ ਸਨ।
ਕਾਲਜ ਦੀਆਂ ਵਿਦਿਆਰਥਣਾਂ ਸੱਭਿਆਚਾਰਕ ਪੇਸ਼ਕਾਰੀ ਵਿਚ ਸ਼ਮੂਲੀਅਤ ਕਰਦੀਆਂ ਹੋਈਆਂ।