ਭਵਾਨੀਗੜ੍ 30 ਅਗਸਤ {ਗੁਰਵਿੰਦਰ ਸਿੰਘ} ਮੁੱਖ ਖੇਤੀਬਾੜੀ ਅਫ਼ਸਰ ਸੰਗਰੂਰ ਡਾ ਜਸਵਿੰਦਰ ਪਾਲ ਸਿੰਘ ਗਰੇਵਾਲ ਦੀ ਯੋਗ ਅਗਵਾਈ ਹੇਠ ਬਲਾਕ ਭਵਾਨੀਗੜ੍ਹ ਦੇ ਪਿੰਡ ਫਤਹਿਗੜ੍ਹ ਭਾਦਸੋਂ ਵਿਖੇ ਪਿੰਡ ਪੱਧਰੀ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿਚ ਡਾ ਮਨਦੀਪ ਸਿੰਘ ਵਿਕਾਸ ਅਫ਼ਸਰ ਭਵਾਨੀਗੜ੍ਹ ਨੇ ਸੰਬੋਧਨ ਕਰਦੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਫ਼ਸਲਾਂ ਵਿੱਚ ਬੇਲੋੜੀਆਂ ਜ਼ਹਿਰਾਂ ਦੀ ਵਰਤੋਂ ਨਾ ਕੀਤੀ ਜਾਵੇ ਸਗੋਂ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਪੈਸਟੀਸਾਈਡ ਦਵਾਈਆਂ ਦੀ ਵਰਤੋਂ ਕੀਤੀ ਜਾਵੇ। ਉਹਨਾਂ ਪਿੰਡ ਫਤਿਹਗੜ੍ਹ ਭਾਦਸੋਂ ਦੇ ਕਿਸਾਨਾਂ ਦੀ ਮਿੱਟੀ ਦੇ ਸੈਂਪਲ ਲਏ ਸਨ ਅਤੇ ਕੈਂਪ ਦੌਰਾਨ ਕਿਸਾਨਾਂ ਨੂੰ ਮਿੱਟੀ ਦੇ ਸਿਹਤ ਕਾਰਡ ਵੰਡੇ ਗਏ ਅਤੇ ਮਿੱਟੀ ਸਿਹਤ ਕਾਰਡ ਦੀ ਮਹੱਤਤਾ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਪਰਮਲ ਝੋਨੇ ਤੇ ਕਾਰਟਾਪ ਹਾਈਡਰੋਕਲੋਰਾਈਡ, ਫਿਪਰੋਲਿਨ ਆਦਿ ਦਾਣੇਦਾਰ ਦਵਾਈਆਂ ਦੀ ਕੋਈ ਸਿਫਾਰਸ਼ ਨਹੀਂ ਹੈ। ਇਸ ਮੌਕੇ ਡਾਕਟਰ ਜੈਸਮੀਨ ਸਿੱਧੂ ਵਿਕਾਸ ਅਫ਼ਸਰ, ਸੁਖਦੇਵ ਸਿੰਘ ਖੇਤੀਬਾੜੀ ਨਿਰੀਖਕ, ਗੁਰਚੈਨ ਸਿੰਘ, ਅਮਰ ਸਿੰਘ ਸਰਪੰਚ, ਬਲਰਾਜ ਸਿੰਘ ਸੈਕਟਰੀ ਸਮੇਤ ਖੇਤੀਬਾੜੀ ਅਧਿਕਾਰੀ ਅਤੇ ਪਿੰਡ ਦੇ ਕਿਸਾਨ ਮੌਜੂਦ ਸਨ । ਪਿੰਡ ਫਤਿਹਗੜ੍ਹ ਭਾਦਸੋਂ ਵਿਖੇ ਕਿਸਾਨਾਂ ਨੂੰ ਮਿੱਟੀ ਦੇ ਸਿਹਤ ਕਾਰਡ ਵੰਡਦੇ ਹੋਏ ਵਿਕਾਸ ਅਫ਼ਸਰ ਮਨਦੀਪ ਸਿੰਘ।