ਭਵਾਨੀਗੜ 30 ਅਗਸਤ {ਗੁਰਵਿੰਦਰ ਸਿੰਘ} ਇਲਾਕਾ ਭਵਾਨੀਗੜ ਵਿਚ ਚੱਲ ਰਹੀਆਂ ਬਲਾਕ ਪੱਧਰੀ ਖੇਡਾਂ ਤੋਂ ਬਾਅਦ ਹੁਣ ਜਿਲਾ ਪੱਧਰੀ ਅਤੇ ਸੂਬਾ ਪੱਧਰੀ ਖਿਡਾਰੀਆਂ ਦੀ ਚੋਣ ਸ਼ੁਰੂ ਹੋ ਗਈ ਹੈ ਅਤੇ ਇਲਾਕੇ ਦੇ ਵੱਖ ਵੱਖ ਸਕੂਲਾਂ ਵਿਚ ਚੰਗੇ ਖਿਡਾਰੀਆਂ ਦੀ ਪ੍ਰਸ਼ੰਸ਼ਾ ਵੀ ਕੀਤੀ ਜਾ ਰਹੀ ਹੈ ਇਸੇ ਲੜੀ ਤਹਿਤ ਅਲਪਾਈਨ ਪਬਲਿਕ ਸਕੂਲ ਭਵਾਨੀਗੜ੍ ਦੇ ਵਿਦਿਆਰਥੀ ਸਮਨੀਤ ਨੇ ਸ਼ਤਰੰਜ ਦੀ ਸਟੇਟ ਪੱਧਰੀ ਟੀਮ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਸਕੂਲ ਪਿ੍ੰਸੀਪਲ ਰੋਮਾ ਅਰੋੜਾ ਨੇ ਦੱਸਿਆ ਕਿ ਸੰਗਰੂਰ ਵਿਖੇ ਹੋਏ ਜ਼ਿਲ੍ਹਾ ਪੱਧਰੀ ਅੰਡਰ 25 ਸ਼ਤਰੰਜ ਦੇ ਮੁਕਾਬਲਿਆਂ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਸਟੇਟ ਟੀਮ ਚ ਖੇਡਣ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਉਹਨਾਂ ਦੱਸਿਆ ਕਿ ਸੇਂਟ ਥਾਮਸ ਸਕੂਲ ਭਵਾਨੀਗੜ੍ ਵਿਖੇ ਹੋਏ ਜ਼ੋਨ ਪੱਧਰੀ ਰੱਸਾਕੱਸੀ ਮੁਕਾਬਲਿਆਂ ਵਿੱਚ ਸਕੂਲ ਦੀ ਲੜਕੀਆਂ ਦੀ ਟੀਮ ਨੇ ਅੰਡਰ 19 ਮੁਕਾਬਲਿਆਂ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਮੈਨੇਜਮੈਂਟ ਅਤੇ ਸਕੂਲ ਸਟਾਫ ਵੱਲੋਂ ਸਕੂਲ ਦੇ ਖੇਡਾਂ ਵਿੱਚ ਅੱਵਲ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਚੰਗਾ ਖੇਡਣ ਲਈ ਸ਼ੁਭ ਕਾਮਨਾਵਾਂ ਦਿੱਤੀਆਂ
ਜਿੱਤ ਹਾਸਲ ਕਰਨ ਵਾਲੇ ਖਿਡਾਰੀਆਂ ਨਾਲ ਸਕੂਲ ਪ੍ਰਬੰਧਕ ਤੇ ਕੋਚ .