ਮਨਰੇਗਾ ਮਜਦੂਰ ਯੂਨੀਅਨ ਅਤੇ ਖੇਤ ਮਜਦੂਰ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਪ੍ਦਰਸ਼ਨ
ਤਹਿਸੀਦਾਰ ਭਵਾਨੀਗੜ੍ ਨੂੰ ਸੋਪੇਆ ਮੰਗ ਪੱਤਰ

ਭਵਾਨੀਗੜ੍ਹ, 5 ਸਤੰਬਰ (ਗੁਰਵਿੰਦਰ ਸਿੰਘ) ਅੱਜ ਇੱਥੇ ਖੇਤ ਮਜਦੂਰਾਂ, ਕਿਸਾਨ ਸਭਾ ਅਤੇ ਸਨਅਤੀ ਮਜਦੂਰਾਂ ਵੱਲੋਂ ਦੇਸ਼ ਵਿਅਾਪੀ ਸੱਦੇ 'ਤੇ ਮੰਗਾਂ ਦੇ ਸਬੰਧ ਵਿੱਚ ਮੁਜਾਹਰਾ ਕਰਦਿਆਂ ਅੈਸਡੀਅੈਮ ਭਵਾਨੀਗੜ ਵਿਖੇ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਜਥੇਬੰਦੀਆਂ ਵੱਲੋਂ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਕੇਦਰੀ ਕਮੇਟੀ ਮੈਬਰ ਕਾਮਰੇਡ ਭੂਪ ਚੰਦ ਨੇ ਕਿਸਾਨਾਂ ਦੀ ਮੁਕੰਮਲ ਕਰਜਾ ਮੁਕਤੀ, ਸਵਾਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਿਸ਼ਾ ਨੂੰ ਲਾਗੂ ਕਰਨ, ਖੇਤ ਮਜਦੂਰਾਂ ਨੂੰ ਘੱਟੋ ਘੱਟ ਉਜਰਤ 18 ਹਜ਼ਾਰ ਰੁਪਏ, ਸਰਬਪੱਖੀ ਕੇਦਰੀ ਕਾਨੂੰਨ ਲਾਗੂ ਕਰਨਾ ਤੇ ਖਾਲੀ ਪਈਆਂ ਸਰਕਾਰੀ ਤੇ ਅਰਧ ਸਰਕਾਰੀ ਅਸਾਮੀਆਂ ਨੂੰ ਪੁਰ ਕਰਨ ਦੀ ਮੰਗ ਕੀਤੀ ਨਾਲ ਹੀ ਉਨ੍ਹਾਂ ਸਰਕਾਰ ਤੋਂ ਸੜਕਾਂ 'ਤੇ ਮੌਤ ਬਣ ਕੇ ਘੁੰਮਦੇ ਆਵਾਰਾ ਪਸ਼ੂਆਂ ਦਾ ਇੰਤਜਾਮ ਕਰਨ ਅਤੇ ਸੂਬੇ ਵਿੱਚ ਨਸ਼ੇ ਖਿਲਾਫ਼ ਸਖਤ ਕਦਮ ਪੁੱਟੇ ਜਾਣ ਦੀ ਜੋਰਦਾਰ ਮੰਗ ਕੀਤੀ। ਅਾਗੂਆਂ ਨੇ ਅੈਸਡੀਅੈਮ ਦੀ ਗੈਰ ਹਾਜਰੀ ਵਿੱਚ ਤਹਿਸੀਦਾਰ ਭਵਾਨੀਗੜ ਨੂੰ ਮੰਗ ਸੌਂਪਿਆ।ਇਸ ਮੌਕੇ ਕਾ. ਜੋਗਿੰਦਰ ਸਿੰਘ ਤਹਿਸੀਲ ਸਕੱਤਰ, ਦਵਿੰਦਰ ਨੂਰਪੁਰਾ, ਜਗਰੂਪ ਸਿੰਘ ਰਾਏਸਿੰਘਵਾਲਾ, ਗੁਰਮੀਤ ਬਲਿਆਲ, ਹਰਬੰਸ ਸਿੰਘ, ਬਲਵੀਰ ਸਿੰਘ, ਮੇਲਾ ਸਿੰਘ ਬਲਿਆਲ, ਸੁਖਦੇਵ ਚੰਨੋੰ, ਦਰਸ਼ਨ ਸਿੰਘ ਮਾਝੀ ਆਦਿ ਨੇ ਵੀ ਸੰਬੋਧਨ ਕੀਤਾ।