ਐਸਜੀਪੀਸੀ ਪ੍ਧਾਨ ਨੇ ਕੀਤਾ ਸੰਗਮਪ੍ਰੀਤ ਦਾ ਸਨਮਾਨ
ਸਪੇਨ ਵਿੱਚ ਤੀਰ ਅੰਦਾਜ਼ੀ ਮੁਕਾਬਲਿਆਂ 'ਚ ਕਾਂਸੀ ਦਾ ਤਗ਼ਮਾ ਜੇਤੂ ਖਿਡਾਰੀ ਹੈ ਸੰਗਮਪ੍ਰੀਤ

ਭਵਾਨੀਗੜ੍ 7 ਸਤੰਬਰ {ਗੁਰਵਿੰਦਰ ਸਿੰਘ} ਸਪੇਨ ਵਿਚ ਹੋਏ ਯੂਥ ਵਰਲਡ ਚੈਂਪੀਅਨਸ਼ਿਪ ਦੇ ਤੀਰਅੰਦਾਜ਼ੀ ਮੁਕਾਬਲਿਆਂ ਵਿੱਚ ਖ਼ਾਲਸਾ ਕਾਲਜ ਪਟਿਆਲਾ ਦੇ ਵਿਦਿਆਰਥੀ ਸੰਗਮਪ੍ਰੀਤ ਸਿੰਘ ਨੇ ਕਾਂਸੀ ਦਾ ਤਗਮਾ ਜਿੱਤ ਕੇ ਆਪਣੇ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵਿਸ਼ੇਸ਼ ਤੌਰ ਤੇ ਕਾਂਸੀ ਦਾ ਤਗ਼ਮਾ ਜੇਤੂ ਖਿਡਾਰੀ ਸੰਜਮਪ੍ਰੀਤ ਸਿੰਘ ਦਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਫ਼ਖਰ ਮਹਿਸੂਸ ਹੁੰਦਾ ਹੈ ਜਦੋਂ ਇੱਕ ਸਾਬਤ ਸੂਰਤ ਖਿਡਾਰੀ ਨੇ ਵਿਦੇਸ਼ਾਂ ਵਿਚ ਜਿੱਤ ਦਰਜ ਕਰਕੇ ਆਪਣੇ ਦੇਸ਼ ਦਾ ਸਿਰ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਵੱਡੀ ਕਾਬਲੀਅਤ ਹੈ ਜੋ ਹਰ ਖੇਤਰ ਵਿੱਚ ਚੰਗੀ ਮਿਹਨਤ ਕਰਕੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਦੇ ਹਨ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਕਾਕੜਾ, ਰਵਿੰਦਰ ਸਿੰਘ ਠੇਕੇਦਾਰ ਐਮਸੀ, ਕੁਲਦੀਪ ਸਿੰਘ ਤੇਜੇ ਬਾਲਦ ਖੁਰਦ, ਅਤੇ ਤਗ਼ਮਾ ਜੇਤੂ ਖਿਡਾਰੀ ਸੰਗਮਪ੍ਰੀਤ ਦੇ ਕੋਚ ਗੌਰਵ ਸ਼ਰਮਾ ਵੀ ਮੌਜੂਦ ਸਨ।
ਸਨਮਾਨ ਕਰਦੇ ਹੋਏ ਐੱਸਜੀਪੀਸੀ ਪ੍ਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਆਗੂ।