ਟੀ ਵੀ ਸੀਰੀਅਲ ''ਰਾਮ ਸੀਆ ਕੇ ਲਵ ਕੁਸ਼'' ਤੇ ਪ੍ਸ਼ਾਸਨ ਵੱਲੋਂ ਲੱਗੀ ਰੋਕ
ਸੈਂਟਰਲ ਵਾਲਮੀਕਿ ਸਭਾ ਇੰਡੀਆ ਵੱਲੋਂ ਬੰਦ ਦਾ ਸੱਦਾ ਵਾਪਸ

ਭਵਾਨੀਗੜ੍ਹ 7 ਸਤੰਬਰ (ਗੁਰਵਿੰਦਰ ਸਿੰਘ ) ਟੈਲੀਵਿਜ਼ਨ ਤੇ ਚੱਲਦੇ ਕਲਰ ਟੀ ਵੀ ਤੇ ਆ ਰਹੇ ਇੱਕ ਵਿਵਾਦਤ ਸੀਰੀਅਲ 'ਰਾਮ ਸੀਆ ਕੇ ਲਵ ਕੁਸ਼' ਵਿੱਚ ਭਗਵਾਨ ਵਾਲਮੀਕਿ ਅਤੇ ਲਵ ਖੁਸ਼ ਬਾਰੇ ਅਪਮਾਨਜਨਕ ਦਿਖਾਏ ਗਏ ਦ੍ਰਿਸ਼ ਨੂੰ ਲੈ ਕੇ ਪੂਰੇ ਵਾਲਮੀਕਿ ਸਮਾਜ ਦੇ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ ਬੀਤੇ ਕੱਲ ਪੰਜਾਬ ਦੇ ਸਮੁੱਚੇ ਵਾਲਮੀਕਿ ਸਮਾਜ ਨੇ ਅੱਜ ਬੰਦ ਦਾ ਸੱਦਾ ਦੇ ਦਿੱਤਾ ਸੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪ੍ਸ਼ਾਸਨ ਦੇ ਹੱਥ ਪੈਰ ਫੁੱਲ ਗਏ ਅਤੇ ਉਨ੍ਹਾਂ ਤੁਰੰਤ ਸਭ ਤੋਂ ਪਹਿਲਾਂ ਪੰਜਾਬ ਵਿੱਚ ਪ੍ਰਕਾਸ਼ਤ ਹੋਣ ਵਾਲੇ ਕੱਲ ਟੀ ਵੀ ਨੂੰ ਇਕ ਮਹੀਨੇ ਦੇ ਲਈ ਬੰਦ ਕਰ ਦਿੱਤਾ ਭਾਵੇ ਕਿ ਫਿਲਹਾਲ ਵਾਲਮੀਕਿ ਸਮਾਜ ਵੱਲੋਂ ਦਿੱਤਿਆਂ ਬੰਦ ਦੇ ਸੱਦੇ ਨੂੰ ਪ੍ਰਦਰਸ਼ਨ ਦਾ ਰੂਪ ਤਾਂ ਨਹੀਂ ਦਿੱਤਾ ਗਿਆ ਪਰ ਫੇਰ ਵੀ ਉਨ੍ਹਾਂ ਵੱਖਰੇਵੱਖਰੇ ਮੀਟਿੰਗਾਂ ਕਰਕੇ ਨਿੱਜੀ ਚੈਨਲ ਦੇ ਖਿਲਾਫ ਜਮਕੇ ਨਾਅਰੇਬਾਜ਼ੀ ਅਤੇ ਕੜੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਚੈਨਲ ਨੇ ਇਹ ਸੀਰੀਅਲ ਦੇ ਵਿੱਚੋਂ ਅਫ਼ਗਾਨ ਜਨਕ ਦ੍ਰਿਸ਼ ਨਾ ਹਟਾਏ ਤਾਂ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਇਸ ਤੋਂ ਵੀ ਵੱਡਾ ਸੰਘਰਸ਼ ਉਲੀਕਿਆ ਜਾਵੇਗਾ ਅਤੇ ਇਸ ਤੋਂ ਨਿਕਲਣ ਵਾਲੇ ਸਿੱਟਿਆਂ ਦੇ ਲਈ ਸਰਕਾਰ ਅਤੇ ਚੈਨਲ ਦਾ ਮਾਲਕ ਜ਼ਿੰਮੇਵਾਰ ਹੋਵੇਗਾ ਸੈਂਟਰਲ ਵਾਲਮੀਕ ਸਭਾ ਦੇ ਨੇਤਾ ਗੰਮੀ ਕਲਿਆਣ ਨੇ ਕਿਹਾ ਕਿ ਕਿਸੇ ਵੀ ਚੈਨਲ ਨੂੰ ਅਧਿਕਾਰ ਨਹੀਂ ਹੈ ਕਿ ਕਿਸੇ ਵੀ ਧਰਮ ਦਾ ਅਪਮਾਨ ਕਰੇ ਅੱਜ ਦੇ ਇਸ ਪ੍ਦਰਸ਼ਨ ਦੇ ਵਿੱਚ ਹਾਕਮ ਸਿੰਘ ਮੁਗ਼ਲ ਅਤੇ ਬੱਬੂ ਸਿੰਘ ਧਰਮਵੀਰ, ਬਿੰਦਰ ਸਿੰਘ ਦਿੜ੍ਬਾ ਵਿੱਕੀ ਚਾਵਲੀਆ ਗੁਰਪ੍ਰੀਤ ਲਾਰਾ ਇੰਦਰਜੀਤ ਜੇਜੀ ਰੇਤਗੜ ਚਰਨਾ ਰਾਮ ਪ੍ਧਾਨ ਡਾਕਟਰ ਬੀ ਆਰ ਅੰਬੇਡਕਰ ਚੇਤਨਾ ਮੰਚ,ਜਸਵਿੰਦਰ ਸਿੰਘ ਚੋਪੜਾ, ਲਾਲ ਸਿੰਘ, ਸੰਦੀਪ ਸਿੰਘ ਤੁਰੀ, ਗੋਪਾਲ ਪਤੰਗਾ, ਆਕਾਸ਼ਦੀਪ, ਗੁਰਧਿਆਨ ਸਿੰਘ ਕੁਲਾਰਾਂ, ਸ਼ਮਸ਼ੇਰ ਬੱਬੂ ਮੇਜਰ ਸਿੰਘ, ਜਰਨੈਲ ਸਿੰਘ, ਨਾਹਰ ਸਿੰਘ, ਸੁਖਰਾਜ ਸਿੰਘ ਗਹਿਲਾਂ, ਜੀਤ ਸਿੰਘ ਪੰਨਵਾਂ, ਮੱਖਣ ਸਿੰਘ ਰੇਤਗੜ, ਕ੍ਰਿਸ਼ਨ ਸਿੰਘ ਦਿੜ੍ਬਾ, ਸੀਰਾ ਸਿੰਘ, ਮਨਪ੍ਰੀਤ ਕਾਕੜਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਨੌਜਵਾਨ ਮੌਜੂਦ ਸਨ ।