ਭਵਾਨੀਗੜ / ਚੰਨੋ 16 ਸਤੰਬਰ(ਗੁਰਵਿੰਦਰ ਸਿੰਘ)ਪੜਾਈ ਦੇ ਨਾਲ ਨਾਲ ਖੇਡਾਂ ਮਨੁੱਖੀ ਜੀਵਨ ਦਾ ਜਰੂਰੀ ਅੰਗ ਹਨ ਜਿਸ ਨਾਲ ਸ਼ਰੀਰਕ ਤੰਦਰੁਸਤੀ ਵੀ ਬਰਕਰਾਰ ਰਹਿੰਦੀ ਹੈ ਅਤੇ ਜਦੋ ਕੋਈ ਵਿਦਿਆਰਥੀ ਪੜਾਈ ਦੇ ਨਾਲ ਖੇਡਾਂ ਵਿਚ ਵੀ ਮੱਲਾਂ ਮਾਰੇ ਤਾ ਉਸ ਦੀ ਹੌਸਲਾ ਅਫਜਾਈ ਕਰਨੀ ਬਣਦੀ ਹੀ ਹੈ ਇਸ ਨਾਲ ਜਿਥੇ ਵਿਦਿਆਰਥੀ ਨੂੰ ਹੌਸਲਾ ਮਿਲਦਾ ਹੈ ਓਥੇ ਹੀ ਉਹ ਵਿਦਿਆਰਥੀ ਮਾਨਸਿਕ ਤੋਰ ਤੇ ਵੀ ਫਿੱਟ ਮਹਿਸੂਸ ਕਰਦਾ ਹੈ ਜਿਸ ਨਾਲ ਉਹ ਆਪਣਾ , ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਜਰੂਰ ਕਰਦਾ ਹੈ ਉਪਰੋਕਤ ਵਿਚਾਰਾਂ ਦਾ ਪ੍ਗਟਾਵਾ ਜਿਲਾ ਪੱਧਰੀ ਖੇਡਾਂ ਵਿੱਚੋ ਜੇਤੂ ਹੋਏ ਖਿਡਾਰੀਆਂ ਦਾ ਹੌਸਲਾ ਅਫਜਾਈ ਕਰਦਿਆਂ ਸਕੂਲ ਪ੍ਰਿੰਸੀਪਲ ਮੈਡਮ ਅੰਜਲੀ ਗੋੜ ਨੇ ਸੂਬਾ ਪੱਧਰੀ ਖੇਡਾਂ ਵਿਚ ਥਾਂ ਬਣਾਉਣ ਵਾਲੇ ਖਿਡਾਰੀਆਂ ਨੂੰ ਸੁਭ ਕਾਮਨਾਵਾਂ ਦਿੰਦਿਆਂ ਕਹੇ । ਜਿਕਰਯੋਗ ਹੈ ਕਿ ਸਥਾਨਕ ਸਟੀਲਮੈਨਜ ਪਬਲਿਕ ਸਕੂਲ ਜੋ ਇਲਾਕੇ ਦੀ ਸਿਰਕੱਢ ਵਿੱਦਿਅਕ ਸੰਸਥਾ ਹੈ ਪੜ੍ਹਾਈ ਦੇ ਨਾਲ ਨਾਲ ਇਸ ਸਕੂਲ ਦੇ ਬੱਚੇ ਖੇਡਾਂ ਵਿੱਚ ਵੀ ਬਹੁਤ ਮੱਲਾਂ ਮਾਰ ਰਹੇ ਹਨ।ਸਕੂਲ ਦੀ ਬੈਡਮਿੰਟਨ ਟੀਮ ਅੰਡਰ 14 ਵਿਚ ਲਵਪ੍ਰੀਤ ਸਿੰਘ .ਜਸ਼ਨਪ੍ਰੀਤ ਸਿੰਘ. ਸਨਮਦੀਪ ਸਿੰਘ. ਸੋਹਿਤਵੀਰ ਸਿੰਘ .ਗੁਰਕੀਰਤ ਸਿੰਘ. ਪ੍ਰਭਜੋਤ ਸਿੰਘ ਨੇ ਜ਼ਿਲ੍ਹਾ ਪੱਧਰ ਦੇ ਬੈਡਮਿੰਟਨ ਮੁਕਾਬਲਿਆਂ ਵਿੱਚ ਤੀਜੀ ਪੁਜੀਸ਼ਨ ਲਈ ਲਭਪ੍ਰੀਤ ਸਿੰਘ ਵਿਦਿਆਰਥੀ ਸਟੇਟ ਪੱਧਰ ਤੇ ਪੁੱਜਾ ਇਸ ਗੇਮ ਦੇ ਮਾਹਿਰ ਸ੍ਰੀ ਰੋਹਿਤ ਸ਼ਰਮਾ ਫਿਜ਼ੀਕਲ ਅਧਿਆਪਕ ਨੇ ਲਗਾਤਾਰ ਬੱਚਿਆਂ ਨੂੰ ਤਿਆਰੀ ਕਰਵਾਈ ਇਸ ਮੌਕੇ ਤੇ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਅੰਜਲੀ ਗੋੜ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਟੇਟ ਪੱਧਰ ਤੇ ਬੱਚਿਆਂ ਨੂੰ ਵੱਡੀਆਂ ਮੱਲਾਂ ਮਾਰਨ ਦੀ ਪ੍ਰੇਰਨਾ ਦਿਤੀ ।