ਭਵਾਨੀਗੜ 22 ਸਤੰਬਰ {ਗੁਰਵਿੰਦਰ ਸਿੰਘ}ਸਥਾਨਕ ਹੈਰੀਟੇਜ਼ ਪਬਲਿਕ ਸਕੂਲ ਵਿੱਚ ਸਕੂਲ ਮੁਖੀ ਸ੍ਰੀਮਤੀ ਮੀਨੂ ਸੂਦ ਜੀ ਦੀ ਯੋਗ ਅਗਵਾਈ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸ਼੍ਰੀ ਰਾਮ ਅਵਤਾਰ ਬਾਂਸਲ (ਰਜਿਸਟਰਾਰ ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਟਸ), ਸ੍ਰੀ ਵਰਿੰਦਰ ਕੁਮਾਰ (ਰਾਜ ਕਨਵੀਨਰ ਭਾਰਤ-ਕੋ-ਜਾਨੋ) ਅਤੇ ਸ੍ਰੀ ਹਿਮਾਂਸ਼ੂ ਕੁਮਾਰ (ਜਿਲ੍ਹਾ ਸੈਕਰੇਟਰੀ ਭਾਰਤ ਵਿਕਾਸ ਪ੍ਰੀਸ਼ਦ, ਸੰਗਰੂਰ) ਦੁਆਰਾ ਸੰਸਕ੍ਰਿਤੀ ਸਪਤਾਹ ਮੌਕੇ ਇੱਕ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸ੍ਰੀ ਬਾਂਸਲ ਜੀ ਨੇ ਬੱਚਿਆ ਨਾਲ ਇੱਕ ਪ੍ਰੇਰਕ ਗੱਲਬਾਤ ਕੀਤੀ ਜਿਸ ਵਿੱਚ ਉਨ੍ਹਾਂ ਨੇ ਬੱਚਿਆਂ ਨੂੰ ਰੱਵਈਆ ਉਚਾਈ ਨਿਰਧਾਰਤ ਕਰਦਾ ਹੈ ਵਿਸ਼ੇ ਬਾਰੇ ਦੱਸਿਆ ਅਤੇ ਵਿਦਿਆਰਥੀਆਂ ਨੁੰ ਇੱਕ ਵੱਡਾ ਟੀਚਾ ਮਿੱਥ ਕੇ ਉਸ ਨੂੰ ਪੁਰਾ ਕਰਨ ਲਈ ਮਿਹਨਤ ਕਰਨ ਲਈ ਪ੍ਰੋਤਸਾਹਿਤ ਕੀਤਾ।ਇਸ ਤੋਂ ਇਲਾਵਾ ਉਨ੍ਹਾਂ ਨੇ ਬੱਚਿਆਂ ਨੂੰ ਸਿਲੇਬਸ ਤੋਂ ਬਾਹਰੀ ਕਿਤਾਬਾਂ ਪੜ੍ਹ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰਕੇ ਸਫਲਤਾ ਹਾਸਲ ਕਰਨ ਲਈ ਕਿਹਾ।ਇਸ ਮੌਕੇ ਬੱਚਿਆਂ ਦੁਆਰਾ ਪ੍ਰਸ਼ਨ ਵੀ ਪੁੱਛੇ ਗਏ ਅਤੇ ਵਿਦਿਆਰਥਣ ਰਿਤਿਕਾ ਨੇ ਇਨਾਮ ਪ੍ਰਾਪਤ ਕੀਤਾ।ਸਕੂਲ ਪ੍ਬੰਧਕ ਸ੍ਰੀ ਅਨਿਲ ਮਿੱਤਲ ਅਤੇ ਆਸ਼ਿਮਾ ਮਿੱਤਲ ਜੀ ਨੇ ਆਏ ਹੋਏ ਮਹਿਮਾਨਾਂ ਦਾ ਬੱਚਿਆਂ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਕੀਤਾ।