ਭਵਾਨੀਗੜ, 12 ਅਕਤੂਬਰ (ਗੁਰਵਿੰਦਰ ਸਿੰਘ) ਤਰੱਕੀ ਲੈ ਕੇ ਬਣੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟੜਾ ਨੇ ਬਤੌਰ ਨਾਇਬ ਤਹਿਸੀਲਦਾਰ ਭਵਾਨੀਗੜ ਵਿਖੇ ਅਪਣਾ ਚਾਰਜ ਸੰਭਾਲ ਲਿਆ। ਇਸ ਤੋਂ ਪਹਿਲਾਂ ਖੱਟੜਾ ਨੇ ਕਾਨੂੰਨਗੌ ਵੱਜੋਂ ਵੱਖ ਥਾਵਾਂ 'ਤੇ ਅਪਣੀਆਂ ਸੇਵਾਵਾਂ ਦਿੱਤੀਆਂ। ਇੱਥੇ ਡਿਊਟੀ ਜੁਆਇੰਨ ਕਰਨ ਮੌਕੇ ਵਰਿੰਦਰ ਪੰਨਵਾਂ ਚੈਅਰਮੈਨ ਬਲਾਕ ਸੰਮਤੀ ਭਵਾਨੀਗੜ, ਕਰਮਜੀਤ ਸਿੰਘ ਨਾਇਬ ਤਹਿਸੀਲਦਾਰ ਅਮਲੌਹ, ਪਰਦੀਪ ਕੁਮਾਰ ਪੰਚਾਇਤ ਅਫ਼ਸਰ ਨਾਭਾ, ਜਸਵੰਤ ਸਿੰਘ, ਬਿੱਲੂ ਰੱਖੜਾ, ਭਗਵੰਤ ਸਿੰਘ ਪੰਚਾਇਤ ਸਕੱਤਰ, ਜਤਿੰਦਰ ਸਿੰਘ ਟੀ.ਸੀ, ਕੈਪਟਨ ਜਗਜੀਤ ਸਿੰਘ, ਅਮਰੌਟ ਸਿੰਘ ਅਗੇਤਾ, ਸਿੰਕਦਰ ਸਿੰਘ ਤੇਜੇ, ਸੁਖਦੇਵ ਸਿੰਘ ਰੰਗੇੜੀ ਆਦਿ ਵੱਲੋਂ ਖੱਟੜਾ ਦਾ ਸਵਾਗਤ ਕੀਤਾ ਗਿਆ।
ਭਵਾਨੀਗੜ ਵਿਖੇ ਚਾਰਜ ਸੰਭਾਲਣ ਮੌਕੇ ਨਾਇਬ ਤਹਿਸੀਲਦਾਰ।