ਸਕੈਡਰੀ ਸਕੂਲ ਭਵਾਨੀਗੜ ਵਿਖੇ ਕਲਾਸੀਕਲ ਡਾਂਸ ਦੇ ਗੁਰ ਸਿਖਾਏ
ਹੋਰਨਾਂ ਸੂਬਿਆਂ ਦੇ ਕਲਚਰ ਦੀ ਜਾਣਕਾਰੀ ਵਿਦਿਆਰਥੀਆਂ ਲਈ ਜਰੂਰੀ :- ਮੈਡਮ ਤਰਵਿੰਦਰ ਕੋਰ

ਭਵਾਨੀਗੜ 17 ਅਕਤੂਬਰ {ਗੁਰਵਿੰਦਰ ਸਿੰਘ} ਸਰਕਾਰੀ ਸੀਨੀਅਰ ਸਕੈਡਰੀ ਸਕੂਲ ਭਵਾਨੀਗੜ ਵਿਖੇ ਕੇਂਦਰ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ 'ਅੱਜ ਸਪਾਇਸ' ਮੈਕੇ ਵਲੋ ਵਿਦਿਆਰਥੀਆਂ ਨੂੰ ਭਾਰਤ ਦੇ ਵੱਖ ਵੱਖ ਪ੍ਰਾਂਤਾਂ ਦੇ ਲੋਕ ਨਾਚ ਦੀ ਜਾਣਕਾਰੀ ਦਿੰਦਿਆਂ ਕਲਾਸੀਕਲ ਡਾਂਸ ਦੀ ਭਰਭੂਰ ਜਾਣਕਾਰੀ ਦਿੱਤੀ ਗਈ। ਇਸ ਮੋਕੇ ਉਚੇਚੇ ਤੋਰ ਤੇ ਪੁੱਜੀ ਮੈਡਮ ਮੋਮਿਤਾ ਘੋਸ਼ ਨੇ ਸਕੂਲੀ ਵਿਦਿਆਰਥੀਆਂ ਨੂੰ ਓਡੀਸੀ ਨ੍ਰਿਤ ਬਾਰੇ ਭਰਭੂਰ ਜਾਣਕਾਰੀ ਦਿੱਤੀ ਜਿਸ ਨੂੰ ਮੋਕੇ ਤੇ ਮੋਜੂਦ ਵਿਦਿਆਰਥੀਆਂ ਨੇ ਵੱਖ ਵੱਖ ਮੁਦਰਾਵਾਂ ਕਰ ਕੇ ਦਿਖਾਇਆ।ਸਕੂਲ ਪਿੰਸੀਪਲ ਮੈਡਮ ਤਰਵਿੰਦਰ ਕੋਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਥੇ ਸਾਡਾ ਪੰਜਾਬ ਦਾ ਲੋਕ ਨਾਚ ਭੰਗੜਾ ਪੂਰੇ ਵਿਸ਼ਵ ਵਿੱਚ ਮਸ਼ਹੂਰ ਹੈ ਜਿਸ ਬਾਰੇ ਸਾਰੇ ਵਿਦਿਆਰਥੀ ਭਲੀ ਭਾਂਤ ਜਾਣੂ ਹਨ ਪਰ ਵਿਦਿਆਰਥੀਆਂ ਨੂੰ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਲੋਕ ਨਾਚਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਇਸ ਤਰਾਂ ਦੇ ਉਪਰਾਲੇ ਸ਼ਲਾਘਾਯੋਗ ਹਨ ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਮਕਸਦ 'ਬੇਟੀ ਬਚਾਉ ਬੇਟੀ ਪੜਾਉ' ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸ਼ਰੀਰਕ ਫਿੱਟਨੈਸ ਅਤੇ ਨਸ਼ਿਆਂ ਤੋ ਦੂਰ ਰੱਖਣ ਵਿੱਚ ਸਹਾਈ ਹੋਵੇਗਾ । ਇਸ ਮੋਕੇ ਉਹਨਾਂ ਸਕੂਲ ਵਿੱਚ ਆਏ ਮੈਮਡ ਮੋਮਿਤਾ ਘੋਸ਼ ਦਾ ਇਥੇ ਪੁੱਜਣ ਤੇ ਸਵਾਗਤ ਕਰਦਿਆਂ ਉਹਨਾਂ ਵਲੋ ਦਿੱਤੀ ਜਾ ਰਹੀ ਕਲਾ ਨ੍ਰਿਤ ਦੀ ਭਰਭੂਰ ਸ਼ਲਾਘਾ ਵੀ ਕੀਤੀ। ਇਸ ਮੋਕੇ ਸਕੂਲ ਦੇ ਵਿਦਿਆਰਥੀਆਂ ਤੋ ਇਲਾਵਾ ਸਮੂਹ ਸਟਾਫ ਵੀ ਮੋਜੂਦ ਸੀ।
ਕਲਾਸੀਕਲ ਨ੍ਰਿਤ ਦੀ ਜਾਣਕਾਰੀ ਲੈਦੇ ਵਿਦਿਆਰਥੀ।