ਐਸ ਸੀ ਕਮਿਸ਼ਨ ਦੀ ਘੁਰਕੀ ਦਾ ਅਸਰ
ਖਨੌਰੀ ਪੁਲਿਸ ਆਈ ਹਰਕਤ ਵਿੱਚ , ਐਸ ਸੀ, ਐਸ ਟੀ ਸਣੇ ਵੱਖ ਵੱਖ ਧਾਰਾਵਾਂ ਲਗਾਕੇ ਕੀਤਾ ਕੇਸ ਦਰਜ

ਸੰਗਰੂਰ 23 ਅਕਤੂਬਰ (ਸਵਰਾਜ ਸਾਗਰ) ਖਨੌਰੀ ਵਿਖੇ 16 ਅਕਤੂਬਰ ਨੂੰ ਕੁਝ ਕਬਾੜੀਆ ਵੱਲੋਂ ਇੱਕ ਦਲਿਤ ਮਜਦੂਰ ਬੀਰਬਲ ਸਿੰਘ ਦੀ ਬੂਰੀ ਤਰਾਂ ਕੁੱਟਮਾਰ ਕਰਨ ਅਤੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਮਾਮਲੇ ਦਾ ਐਸ ਕਮਿਸ਼ਨ ਵੱਲੋਂ ਗੰਭੀਰ ਨੋਟਿਸ ਲੈਣ ਤੇ ਪੁਲਿਸ ਪ੍ਰਸਾਸਨ ਹਰਕਤ ਵਿੱਚ ਆ ਗਿਆ ਹੈ। ਐਸ ਸੀ ਕਮਿਸ਼ਨ ਦੇ ਮੈਂਬਰ ਸ਼੍ਰੀਮਤੀ ਪੂਨਮ ਕਾਂਗੜਾ ਦੀ ਘੁਰਕੀ ਤੋਂ ਡਰਦਿਆਂ ਖਨੌਰੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ 4 ਵਿਅਕਤੀਆਂ ਵਿਰੁੱਧ ਐਸ ਸੀ /ਐਸ ਟੀ ਸਣੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਰਣਯੋਗ ਹੈ ਕਿ ਉਕਤ ਦਲਿਤ ਮਜਦੂਰ ਦੀ ਬੂਰੀ ਤਰਾਂ ਕੁੱਟਮਾਰ ਦੇ ਮਾਮਲੇ ਸਬੰਧੀ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ 19 ਅਕਤੂਬਰ ਨੂੰ ਦਲਿਤ ਸ਼ਕਤੀ ਪੰਜਾਬ ਦੇ ਵਫਦ ਵੱਲੋਂ ਐਸ ਸੀ ਕਮਿਸ਼ਨ ਮੈਂਬਰ ਸ਼੍ਰੀਮਤੀ ਪੂਨਮ ਕਾਂਗੜਾ ਨਾਲ ਮੁਲਾਕਾਤ ਕੀਤੀ ਸੀ ਗਈ ਜਿਸ ਦੇ ਚਲਦਿਆਂ ਕੁੰਭ ਕਰਨੀ ਨੀਦ ਸੁੱਤੀ ਪੁਲਿਸ ਪ੍ਰਸਾਸਨ ਵੱਲੋਂ ਘਟਨਾ ਦੇ ਚਾਰ ਦਿਨ ਬਾਅਦ ਕਾਰਵਾਈ ਕਰਦਿਆ ਚਾਰ ਵਿਆਤੀਆ ਵਿਰੁੱਧ ਕੇਸ ਦਰਜ ਕਰਕੇ ਛਾਪੇ ਮਾਰੀ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਕਮਿਸਨ ਦੇ ਮੈਂਬਰ ਮੈਡਮ ਪੂਨਮ ਕਾਂਗੜਾ .