ਭਵਾਨੀਗੜ੍ਹ 26 ਅਕਤੂਬਰ {ਗੁਰਵਿੰਦਰ ਸਿੰਘ}ਸਥਾਨਕ ਹੈਰੀਟੇਜ਼ ਪਬਲਿਕ ਸਕੂਲ, ਭਵਾਨੀਗੜ੍ਹ ਵਿੱਚ ਦੀਵਾਲੀ ਦੇ ਮੌਕੇ ਵਿਦਿਆਰਥੀਆਂ ਦੁਆਰਾ ਮਾਨਵ-ਭਲਾਈ ਲਈ ਬਣਾਈ ਗਈ ਸੰਸਥਾ 'ਪ੍ਰਯਾਸ' ਅਤੇ ਸਕੂਲ ਮੁਖੀ ਸ੍ਰੀ ਮਤੀ ਮੀਨੂ ਸੂਦ ਜੀ ਦੀ ਯੋਗ ਅਗਵਾਈ ਹੇਠ 'ਦੀਵਾਲੀ ਫੇਟ' ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਰੰਗਾਰੰਗ ਪ੍ਰੋਗਰਾਮ, ਝੂਲੇ, ਖਾਣ-ਪੀਣ ਦੇ ਸਟਾਲ ਅਤੇ ਲੱਕੀ-ਡਰਾਅ ਸ਼ਾਮਲ ਸਨ।ਵਿਦਿਆਰਥੀਆਂ ਨੇ ਝੂਲਿਆਂ ਅਤੇ ਖਾਣ-ਪੀਣ ਦੀਆਂ ਚੀਜਾਂ ਦਾ ਖੂਬ ਮਜ਼ਾ ਲਿਆ ਅਤੇ ਸਭਿੱਆਚਾਰਕ ਪ੍ਰੋਗਰਾਮ ਦਾ ਅਨੰਦ ਵੀ ਮਾਣਿਆ।ਬਹੁਤ ਸਾਰੇ ਬੱਚਿਆਂ ਨੇ ਸਟੇਜ ਤੇ ਆਪਣੀ ਕਲਾਕਾਰੀ ਦੇ ਜੌਹਰ ਦਿਖਾ ਕੇ ਸਾਰਿਆਂ ਦਾ ਮੰਨੋਰੰਜਨ ਕੀਤਾ।ਲੱਕੀ ਡਰਾਅ ਜਿੱਤਣ ਵਾਲੇ ਬੱਚਿਆਂ ਦੇ ਚਿਹਰਿਆ ਤੇ ਖੁਸ਼ੀ ਸੰਭਾਲਿਆਂ ਨਹੀਂ ਸੀ ਸੰਭਾਲੀ ਜਾ ਰਹੀ। ਸਕੂਲ ਮੁਖੀ ਸ੍ਰੀਮਤੀ ਮੀਨੂ ਸੂਦ ਜੀ ਨੇ ਕਿਹਾ ਕਿ ਮੇਲੇ ਸਾਡੇ ਸੱਭਿਆਚਾਰ ਦੀ ਪਛਾਣ ਹਨ ਅਤੇ ਸਾਨੂੰ ਇਹਨਾਂ ਨੂੰ ਲੁਪਤ ਹੋਣ ਤੋਂ ਬਚਾਉਣਾ ਚਾਹੀਦਾ ਹੈ।ਸਕੂਲ ਵਿੱਚ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਨਾ ਇਹਨਾਂ ਮੇਲਿਆਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਇੱਕ ਵਿਸ਼ੇਸ਼ ਉਪਰਾਲਾ ਹੈ ਤਾਂ ਕਿ ਬੱਚੇ ਆਪਣੀਆਂ ਸਭਿੱਆਚਾਰਕ ਜੜ੍ਹਾਂ ਨਾਲ ਜੁੜੇ ਰਹਿਣ ਅਤੇ ਵਿਰਸੇ ਨੂੰ ਯਾਦ ਰੱਖਣ। ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ ਅਤੇ ਆਸ਼ਿਮਾ ਮਿੱਤਲ ਜੀ ਨੇ ਨਾਨ-ਟੀਚਿੰਗ ਸਟਾਫ ਨੂੰ ਤੋਹਫੇ ਅਤੇ ਮਠਿਆਈ ਭੇਂਟ ਸਵਰੂਪ ਦਿੱਤੀ।ਉਹਨਾਂ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੀ ਵਧਾਈ ਦਿੰਦਿਆ ਪਟਾਕੇ ਜਲਾ ਕੇ ਵਾਤਾਵਰਨ ਨੂੰ ਖਰਾਬ ਨਾ ਕਰਨ ਅਤੇ ਈਕੋ-ਫਰੈਂਡਲੀ ਢੰਗ ਨਾਲ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ।