ਧੂਰੀ/ ਸੰਗਰੂਰ 3 ਨਵੰਬਰ ( ਜਗਸੀਰ ਲੌਂਗੋਵਾਲ ) - ਧੂਰੀ ਵਿਖੇ ਨਵੀਂ ਬਣੀ ਸਤਿਲੋਕ ਆਸ਼ਰਮ ਦੀ ਇਮਾਰਤ ਵਿਖੇ ਕਬੀਰ ਪੰਥੀ ਤੱਤਵਦਰਸ਼ੀ ਸਤਿਗੁਰੂ ਰਾਮਪਾਲ ਮਹਾਰਾਜ ਜੀ ਦੇ ਅਲੌਕਿਕ ਸਤਿਸੰਗ ਦਾ ਆਯੋਜਨ ਕੀਤਾ ਗਿਆ। ਇਸ ਸਤਿਸੰਗ ਵਿਚ ਸੰਗਰੂਰ, ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆਂ ਤੋਂ ਭਾਰੀ ਗਿਣਤੀ ਵਿੱਚ ਸੰਗਤਾਂ ਸਤਿਸੰਗ ਸੁਣਨ ਲਈ ਪਹੁੰਚੀਆਂ ਇਸ ਮੌਕੇ ਪ੍ਰਾਜੈਕਟਰ ਦੁਆਰਾ ਦੂਰੋਂ ਦੂਰੋਂ ਆਈਆਂ ਸੰਗਤਾਂ ਨੂੰ ਕਬੀਰਪੰਥੀ ਸਤਿਗੁਰ ਰਾਮਪਾਲ ਮਹਾਰਾਜ ਜੀ ਦੇ ਅਨਮੋਲ ਪ੍ਰਵਚਨ ਸੁਣਾਏ ਗਏ ਸਤਿਸੰਗ ਦੌਰਾਨ ਸੰਤ ਰਾਮਪਾਲ ਮਹਾਰਾਜ ਜੀ ਨੇ ਪਵਿੱਤਰ ਧਾਰਮਿਕ ਗ੍ਰੰਥਾਂ ਨੂੰ ਖੋਲ੍ਹ ਖੋਲ੍ਹ ਕੇ ਉਨ੍ਹਾਂ ਵਿੱਚ ਛੁਪੇ ਗੂੜ੍ਹੇ ਰਹੱਸਾਂ ਨੂੰ ਆਪਣੀ ਅੰਮ੍ਰਿਤਮਈ ਬਾਣੀ ਦੁਆਰਾ ਸੰਗਤਾਂ ਨੂੰ ਸੁਣਾਇਆ ਅਤੇ ਸਤਿਸੰਗ ਦੌਰਾਨ ਉਨ੍ਹਾਂ ਦੱਸਿਆ ਕਿ ਮਨੁੱਖਾ ਜਨਮ ਚੁਰਾਸੀ ਲੱਖ ਜੂਨੀਆਂ ਨੂੰ ਭੁਗਤਣ ਤੋਂ ਬਾਅਦ ਹੀ ਪੂਰਨ ਪ੍ਰਮਾਤਮਾ ਦੀ ਭਗਤੀ ਕਰਨ ਲਈ ਇੱਕ ਵਾਰ ਪ੍ਰਾਪਤ ਹੁੰਦਾ ਹੈ ਪਰ ਇਨਸਾਨ ਨਸ਼ੇ ਅਤੇ ਹੋਰ ਸਮਾਜ ਬੁਰਾਈਆਂ ਕਰਕੇ ਇਸ ਅਨਮੋਲ ਜਨਮ ਨੂੰ ਬਰਬਾਦ ਕਰਕੇ ਦੁਬਾਰਾ ਤੋਂ ਚੁਰਾਸੀ ਲੱਖ ਜੂਨਾਂ ਵਿੱਚ ਚਲਿਆ ਜਾਂਦਾ ਹੈ ਇਸ ਲਈ ਸਾਨੂੰ ਆਪਣੇ ਮਨੁੱਖੀ ਜੀਵਨ ਵਿੱਚ ਪੂਰਨ ਪ੍ਰਮਾਤਮਾ ਦੀ ਭਗਤੀ ਕਰਕੇ ਇਸ ਨੂੰ ਸਫ਼ਲ ਬਣਾਉਣਾ ਚਾਹੀਦਾ ਹੈ ਇਸ ਸਮੇਂ ਸਤਿਸੰਗ ਤੋਂ ਪ੍ਰਭਾਵ ਪ੍ਰਭਾਵਿਤ ਹੋ ਕੇ ਕਈ ਨਵੇਂ ਜੀਵਾਂ ਨੇ ਵੀ ਨਾਮ ਦਿਕਸ਼ਾ ਪ੍ਰਾਪਤ ਕੀਤੀ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ।
ਸਤਸੰਗ ਦੌਰਾਨ ਪ੍ਰਵਚਨ ਸੁਣਦੀਆਂ ਹੋਈਆਂ ਸੰਗਤਾਂ (ਜਗਸੀਰ)