ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੋ ਰਿਹਾ ਹੈ ਕਿੱਕ ਬਾਕਸਿੰਗ ਦਾ ਅੰਤਰਰਾਸ਼ਟਰੀ ਖਿਡਾਰੀ

ਸੰਗਰੂਰ, 1 ਨਵੰਬਰ (ਮਾਲਵਾ ਬਿਊਰੋ) - ਕਿੱਕ ਬਾਕਸਿੰਗ ਰਾਹੀਂ ਦੇਸ਼-ਵਿਦੇਸ਼ ਵਿਚ ਸੰਗਰੂਰ ਅਤੇ ਪੰਜਾਬ ਦਾ ਨਾਮ ਰੌਸ਼ਨ ਕਰ ਰਿਹਾ ਸ਼ਹਿਰ ਸੰਗਰੂਰ ਦਾ ਅੰਤਰਰਾਸ਼ਟਰੀ ਖਿਡਾਰੀ ਅਰਸ਼ਦੀਪ ਮਰਵਾਹਾ ਸਰਕਾਰ ਦੀ ਬੇਰੁਖੀ ਦਾ ਬੁਰੀ ਤਰ੍ਹਾਂ ਨਾਲ ਸ਼ਿਕਾਰ ਹੋ ਰਿਹਾ ਹੈ | 23 ਨਵੰਬਰ ਤੋਂ 1 ਦਸੰਬਰ ਤੱਕ ਟਰਕੀ ਵਿਖੇ ਹੋ ਰਹੇ ਸੀਨੀਅਰ ਵਰਲਡ ਕੱਪ ਵਿਚ ਹਿੱਸਾ ਲੈਣ ਲਈ ਜਾ ਰਹੇ ਅਰਸ਼ਦੀਪ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸਰਕਾਰ ਵਲੋਂ ਕਿਸੇ ਪ੍ਰਕਾਰ ਦੀ ਕੋਈ ਮੱਦਦ ਨਹੀਂ ਕੀਤੀ ਜਾ ਰਹੀ | ਵਰਲਡ ਕੱਪ ਵਿਚ ਹਿੱਸਾ ਲੈਣ ਲਈ ਪੇਸ਼ ਆ ਰਹੇ ਵਿੱਤੀ ਸੰਕਟ ਬਾਰੇ ਅਰਸ਼ਦੀਪ ਨੇ ਦੱਸਿਆ ਕਿ ਉਸ ਵਲੋਂ ਜ਼ਿਲ੍ਹੇ ਦੇ ਉਚ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਲੈ ਕੇ ਸੰਗਰੂਰ ਤੋਂ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਪੀ.ਡਬਲਯੂ.ਡੀ. ਅਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ, ਪੰਜਾਬ ਦੇ ਖੇਡ ਮੰਤਰੀ ਰਾਣਾਂ ਗੁਰਮੀਤ ਸਿੰਘ ਸੋਢੀ ਪਾਸ ਵੀ ਆਪਣੇ ਪਰਿਵਾਰ ਦੇ ਆਰਥਿਕ ਹਾਲਾਤ ਦਾ ਹਵਾਲਾ ਦਿੰਦਿਆਂ ਵਰਲਡ ਕੱਪ ਵਿਚ ਹਿੱਸਾ ਲੈਣ ਲਈ ਮਦਦ ਦੀ ਗੁਹਾਰ ਲਗਾਈ ਜਾ ਚੁੱਕੀ ਹੈ ਪਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਿਚੋਂ ਮਹਿਜ਼ 5 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਮਿਲਣ ਤੋਂ ਇਲਾਵਾ ਕਿਸੇ ਵੀ ਹੋਰ ਅਧਿਕਾਰੀ ਜਾਂ ਮੰਤਰੀ ਨੇ ਉਸ ਦੀ ਬਾਂਹ ਨਹੀਂ ਫੜੀ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਰਸ਼ਦੀਪ ਮਰਵਾਹਾ 5 ਵਾਰ ਲਗਾਤਾਰ ਨੈਸ਼ਨਲ ਪੱਧਰ ਉੱਤੇ ਅਤੇ ਇਕ ਵਾਰ ਅੰਤਰਰਾਸ਼ਟਰੀ ਪੱਧਰ ਉੱਤੇ ਗੋਲਡ ਮੈਡਲ ਜਿੱਤ ਕੇ ਪੰਜਾਬ ਅਤੇ ਦੇਸ਼ ਦਾ ਮਾਣ ਵਧਾ ਚੁੱਕਾ ਹੈ | ਪੂਰੇ ਪੰਜਾਬ ਵਿਚੋਂ ਅਰਸ਼ਦੀਪ ਇੱਕੋ-ਇਕ ਅਜਿਹਾ ਖਿਡਾਰੀ ਹੈ ਜੋ ਇਸ ਵਿਸ਼ਵ ਕੱਪ ਵਿਚ ਹਿੱਸਾ ਲੈਣ ਲਈ ਜਾ ਰਿਹਾ ਹੈ | ਖਿਡਾਰੀ ਦੇ ਦੋਸਤ ਹੈਰੀ ਮਡਾਹਰ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਖਿਡਾਰੀ ਹੈ ।ਆਪਣੇ ਦੇਸ਼ ਲਈ ਮੈਡਲ ਜਿੱਤਣ ਵਾਸਤੇ ਬਹੁਤ ਮਿਹਨਤ ਕਰਦਾ ਹੈ। ਹੈਰੀ ਮਡਾਹਰ ਦਾ ਕਹਿਣਾ ਹੈ ਕਿ ਜੇ ਕਰ ਇੰਨਾ ਵਰਗੇ ਖਿਡਾਰੀਆਂ ਦੀ ਪੰਜਾਬ ਸਰਕਾਰ ਕੋਈ ਵੀ ਸਹਾਇਤਾ ਨਹੀਂ ਕਰੇਗੀ ਤਾਂ ਉਹ ਫਿਰ ਆਪਣੀ ਗੇਮ ਛੱਡ ਕੇ ਬਾਹਰਲੇ ਦੇਸ਼ ਵਿੱਚ ਜਾਕੇ ਕੰਮ ਕਰਨਗੇ ਜਾ ਫਿਰ ਉਹ ਕਿਸੀ ਮਾੜੀ ਸੰਗਤ ਵਿੱਚ ਵੀ ਪੈ ਸਕਦੇ ਹਨ। ਸੋ ਸਰਕਾਰ ਨੂੰ ਚਾਹੀਦਾ ਹੈ ਕਿ ਇੰਨਾ ਵਰਗੇ ਖਿਡਾਰੀਆਂ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਇਹ ਖਿਡਾਰੀ ਮੈਡਲ ਜਿੱਤ ਕੇ ਆਪਣੇ ਜਿਲੇ,ਸਟੇਟ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ । ਅਕਾਲ ਕਾਲਜ ਮਸਤੂਆਣਾ ਸਾਹਿਬ ਵਿਖੇ ਬੀ.ਏ. ਭਾਗ ਦੂਸਰਾ ਦੀ ਪੜ੍ਹਾਈ ਕਰ ਰਹੇ ਅਰਸ਼ਦੀਪ ਨੇ ਦੱਸਿਆ ਕਿ ਮਸਤੂਆਣਾ ਕਾਲਜ ਦੇ ਨਾਲ-ਨਾਲ ਸ਼ਹਿਰ ਦੇ ਕੁੱਝ ਸਮਾਜ ਸੇਵੀਆਂ ਵਲੋਂ ਵੀ ਉਸ ਦੀ ਮੱਦਦ ਕੀਤੀ ਗਈ ਹੈ ਪਰ ਸਰਕਾਰ ਵੱਲ ਹਾਲੇ ਵੀ ਉਸ ਦੀਆਂ ਅੱਖਾਂ ਲੱਗੀਆਂ ਹੋਈਆਂ ਹਨ |ਖਿਡਾਰੀ ਦੇ ਦੋਸਤ ਹੈਰੀ ਮਡਾਹਰ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਖਿਡਾਰੀ ਹੈ ।ਆਪਣੇ ਦੇਸ਼ ਲਈ ਮੈਡਲ ਜਿੱਤਣ ਵਾਸਤੇ ਬਹੁਤ ਮਿਹਨਤ ਕਰਦਾ ਹੈ। ਹੈਰੀ ਮਡਾਹਰ ਦਾ ਕਹਿਣਾ ਹੈ ਕਿ ਜੇ ਕਰ ਇੰਨਾ ਵਰਗੇ ਖਿਡਾਰੀਆਂ ਦੀ ਪੰਜਾਬ ਸਰਕਾਰ ਕੋਈ ਵੀ ਸਹਾਇਤਾ ਨਹੀਂ ਕਰੇਗੀ ਤਾਂ ਉਹ ਫਿਰ ਆਪਣੀ ਗੇਮ ਛੱਡ ਕੇ ਬਾਹਰਲੇ ਦੇਸ਼ ਵਿੱਚ ਜਾਕੇ ਕੰਮ ਕਰਨਗੇ ਜਾ ਫਿਰ ਉਹ ਕਿਸੀ ਮਾੜੀ ਸੰਗਤ ਵਿੱਚ ਵੀ ਪੈ ਸਕਦੇ ਹਨ। ਸੋ ਸਰਕਾਰ ਨੂੰ ਚਾਹੀਦਾ ਹੈ ਕਿ ਇੰਨਾ ਵਰਗੇ ਖਿਡਾਰੀਆਂ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਇਹ ਖਿਡਾਰੀ ਮੈਡਲ ਜਿੱਤ ਕੇ ਆਪਣੇ ਜਿਲੇ,ਸਟੇਟ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ।
ਹੈਰੀ ਮਡਾਹਰ