ਗੀਤਕਾਰ ਸਤਨਾਮ ਸਿੰਘ ਮੱਟੂ" />
ਗੀਤ "ਬਾਬੇ ਨਾਨਕ ਨੇ.."ਨਾਲ ਰੂਹਾਨੀਅਤ ਸਕੂਨ ਮਿਲਿਆ:ਗੀਤਕਾਰ ਸਤਨਾਮ ਸਿੰਘ ਮੱਟੂ

ਸੰਗਰੂਰ (ਸਵਰਾਜ ਸਾਗਰ)ਸੱਭਿਆਚਾਰਕ, ਸਮਾਜਿਕ, ਪਰਿਵਾਰਕ, ਧਾਰਮਿਕ ਗੀਤਾਂ ਨਾਲ ਰੂਹਾਨੀਅਤ ਸਕੂਨ ਮਿਲਦਾ ਹੈ।ਇਸ ਤਰ੍ਹਾਂ ਦੇ ਗੀਤ ਮਨੋਰੰਜਨ ਦੇ ਨਾਲ ਨਾਲ ਸਮਾਜਿਕ ਸੇਧ ਅਤੇ ਸੱਭਿਆਚਾਰ ਪ੍ਰਤੀ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ।ਧਾਰਮਿਕ ਗੀਤ "ਬਾਬੇ ਨਾਨਕ ਨੇ .." ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਕੇ ਇਤਿਹਾਸ ਨੂੰ ਪੜ੍ਹ ਕੇ ਜਾਨਣ ਦਾ ਮੌਕਾ ਅਤੇ ਰੂਹਾਨੀਅਤ ਸਕੂਨ ਮਿਲਿਆ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੀਤ ਦੇ ਲੇਖਕ ਇੰਜੀ. ਸਤਨਾਮ ਸਿੰਘ ਮੱਟੂ ਨੇ ਗੱਲਬਾਤ ਦੌਰਾਨ ਕੀਤਾ। ਉਹਨਾਂ ਦੱਸਿਆ ਕਿ ਗੀਤ ਵਿਚ ਇਤਿਹਾਸਕ ਘਟਨਾਵਾਂ ਦੀਆਂ ਉਦਾਹਰਨਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਉੱਪਰ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਗੁਰੂ ਸਾਹਿਬ ਪ੍ਰਤੀ ਆਪਣੀ ਭਾਵਨਾਤਮਕ ਸੋਚ ਅਤੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਹੈ।ਵਰਣਨਯੋਗ ਹੈ ਕਿ ਗੀਤ ਨੂੰ ਬੁਲੰਦ ਆਵਾਜ਼ ਦੇ ਮਾਲਕ ਅਤੇ ਨੌਜਵਾਨ ਗਾਇਕ ਲੱਕੀ ਸਿੰਘ ਦੁਰਗਾਪੁਰੀਆ ਨੇ ਗਾਇਆ ਹੈ।ਸੰਗੀਤ ਜੱਸੀ ਮਹਾਲੋਂ ਦੇ ਦਿੱਤਾ ਹੈ।ਗੀਤ ਚ ਦਿੱਤੇ ਸੰਗੀਤ ਨਾਲ ਅਲਾਪ ਕੰਨਾਂ ਚ ਰਸ ਮਿੱਠਾ ਰਸ ਘੋਲਦਾ ਹੈ।ਗੀਤ ਦੀ ਸਰੋਤਿਆਂ ਅਤੇ ਧਾਰਮਿਕ ਸ਼ਖਸ਼ੀਅਤਾਂ ਵੱਲੋਂ ਖੂਬ ਸਰਾਹਣਾ ਕੀਤੀ ਜਾ ਰਹੀ ਹੈ।
ਗੀਤਕਾਰ ਸਤਨਾਮ ਸਿੰਘ ਮੱਟੂ