ਭਵਾਨੀਗੜ੍ਹ, 14 ਨਵੰਬਰ (ਗੁਰਵਿੰਦਰ ਸਿੰਘ) ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਇੱਥੇ ਗੁਰੁ ਨਾਨਕ ਕਾਨਵੈਂਟ ਸਕੂਲ ਭਵਾਨੀਗੜ ਵੱਲੋਂ ਸੰਸਥਾ ਦੇ ਚੈਅਰਮੈਨ ਮੁਖਤਿਆਰ ਸਿੰਘ ਤੂਰ ਦੀ ਪ੍ਰੇਰਨਾ ਸਦਕਾ ਸੰਗਤ ਲਈ ਚਾਹ ਅਤੇ ਬ੍ਰੈਡ ਪਕੌੜੇ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸਕੂਲ ਦੇ ਮੇਨੇਜਿੰਗ ਡਾਇਰੈਕਟਰ ਕੰਵਰ ਮਹਿੰਦਰਪਾਲ ਸਿੰਘ ਤੂਰ, ਪ੍ਰਿੰਸੀਪਲ ਵੀਰਪਾਲ ਕੌਰ ਤੂਰ ਅਤੇ ਸਕੂਲ ਦੇ ਅਧਿਆਪਕਾਂ ਸਮੇਤ ਹੋਰ ਸਮੂਹ ਸਟਾਫ ਨੇ ਲੰਗਰ ਅਪਣੇ ਹੱਥੀਂ ਵਰਤਾਇਆ। ਸ੍ਰੀ ਤੂਰ ਨੇ ਇਲਾਕਾ ਵਾਸੀਆਂ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਜੀ ਦੇ ਦਰਸਾਏ ਰਾਹ 'ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਕੌਰ, ਪ੍ਰਦੀਪ ਕੁਮਾਰ, ਸਤਵੰਤ ਸਿੰਘ, ਵਰਿੰਦਰ ਸਿੰਘ, ਜਗਤਪ੍ਰੀਤ ਸਿੰਘ, ਜੋਤੀ ਰਾਣੀ, ਰਜਿੰਦਰ ਕੌਰ, ਏਕਮਜੀਤ ਕੌਰ, ਹਰਪ੍ਰੀਤ ਕੌਰ, ਦੀਕਸ਼ਾ ਬਾਂਸਲ, ਪਰਮਜੀਤ ਕੌਰ, ਰੁਪਿੰਦਰ ਕੌਰ ਪਰਵਿੰਦਰ ਕੌਰ, ਅਲਕਾ ਰਾਣੀ, ਸਸ਼ੀ ਬਾਲਾ, ਮੀਤੀਕਾ ਰਾਣੀ, ਜਸਵੀਰ ਕੌਰ, ਅਰਸ਼ਦੀਪ ਸਿੰਘ, ਸੁਖਪਾਲ ਕੌਰ, ਸੁਖਦੀਪ ਕੌਰ, ਅਮਨਦੀਪ ਕੌਰ, ਕਵਿਤਾ ਰਾਣੀ, ਰੂਬੀ ਬਾਂਸਲ ਹਾਜ਼ਰ ਸਨ।
ਲੰਗਰ ਵਰਤਾਉੰਦੇ ਹੋਏ ਸਕੂਲ ਪ੍ਰਬੰਧਕ ਤੇ ਸਟਾਫ ਦੇ ਮੈੰਬਰ।