ਭਵਾਨੀਗੜ੍ਹ 15 {ਗੁਰਵਿੰਦਰ ਸਿੰਘ} ਕਿਰਨਜੀਤ ਕੌਰ ਅਗਵਾ ਕਾਂਡ ਦੇ ਐਕਸ਼ਨ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਧਨੇਰ ਦੀ ਸਜਾ ਮੁਆਫੀ ਤੇ ਬੋਲਦਿਆਂ ਪੰਜਾਬ ਏਕਤਾ ਪਾਰਟੀ ਦੇ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਹਰਪ੍ਰੀਤ ਸਿੰਘ ਬਾਜਵਾ ਨੇ ਕਿਹਾ ਕਿ ਜਿੰਨਾ ਵੱਡਾ ਸੰਘਰਸ਼ ਉਹਨੀਂ ਹੀ ਵੱਡੀ ਜਿੱਤ ਹੁੰਦੀ ਹੈ ਮਨਜੀਤ ਧਨੇਰ ਜੀ ਦੀ ਰਿਹਾਈ ਕਿਸਾਨ ਜਥੇਬੰਦੀਆਂ ਅਤੇ ਲੋਕ ਏਕਤਾ ਦੀ ਵੱਡੀ ਜਿੱਤ ਹੈ। ਜਦੋ ਲੋਕ ਇਕਠੇ ਹੋ ਜਾਣ ਤਾ ਕਦੇ ਵੀ ਕੋਈ ਤਾਕਤ ਸੱਚ ਨੂੰ ਫਾਸੀ ਨਹੀ ਲਗਾ ਸਕਦੀ। 2001 ਵਿੱਚ ਦਲੀਪ ਸਿੰਘ ਨਾਮੀ ਵਿਅਕਤੀ ਦੇ ਹੋਏ ਕਤਲ ਦੇ ਮਾਮਲੇ ਵਿੱਚ ਧਨੇਰ ਨੂੰ ਸਜਾ ਸੁਣਾਈ ਗਈ ਸੀ , ਜੋ ਕਿ ਕੱਲ ਪੰਜਾਬ ਦੇ ਰਾਜਪਾਲ ਵੀ. ਪੀ ਸਿੰਘ ਬਦਨੋਰ ਨੇ ਮੁਆਫ ਕਰਨ ਦੇ ਹੁਕਮ ਦਿੱਤੇ। ਬਾਜਵਾ ਨੇ ਕਿਹਾ ਕਿ ਇਹ ਇਕੱਲੇ ਮਨਜੀਤ ਸਿੰਘ ਦੀ ਜਿੱਤ ਨਹੀਂ ਸਗੋਂ ਖੱਬੇ ਪੱਖੀ ਕਿਸਾਨ ਮਜਦੂਰ ਜਥੇਬੰਦੀਆਂ ਅਤੇ ਸੰਘਰਸ਼ਸ਼ੀਲ ਅਤੇ ਇਨਸਾਫ ਪਸੰਦ ਲੋਕਾਂ ਦੀ ਜਿੱਤ ਹੈ। ਇਸ ਰਿਹਾਈ ਨਾਲ ਸਾਰੇ ਪੰਜਾਬ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ।
ਮਨਜੀਤ ਸਿੰਘ ਧਨੇਰ