ਭਵਾਨੀਗੜ੍ਹ, 18 ਨਵੰਬਰ (ਗੁਰਵਿੰਦਰ ਸਿੰਘ): ਲਾਇਨਜ਼ ਕਲੱਬ ਭਵਾਨੀਗੜ੍ਹ (ਰਾਇਲ) ਵੱਲੋਂ ਗੁਰੂ ਨਾਨਕ ਇੰਸਟੀਚਿਊਟ ਪਟਿਆਲਾ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ੂਗਰ ਜਾਂਚ ਦਾ ਮੁਫ਼ਤ ਚੈੱਕਅਪ ਕੈਂਪ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਭਵਾਨੀਗੜ੍ਹ ਵਿਖੇ ਲਗਾਇਆ ਗਿਆ। ਕਲੱਬ ਦੇ ਜ਼ੋਨ ਚੇਅਰਮੈਨ ਮੁਨੀਸ਼ ਸਿੰਗਲਾ ਤੇ ਕੈੰਪ ਦੇ ਪ੍ਰੋਜੈਕਟ ਚੇਅਰਮੈਨ ਵਿਨੋਦ ਜੈਨ ਨੇ ਦੱਸਿਆ ਕੈਂਪ ਵਿਚ 400 ਸਕੂਲੀ ਲੜਕੀਆਂ ਅਤੇ 100 ਦੇ ਕਰੀਬ ਸਕੂਲ ਸਟਾਫ਼ ਸਮੇਤ ਸ਼ਹਿਰ ਵਾਸੀਆਂ ਦੇ ਸ਼ੂਗਰ, ਹੋਮੋਗਲੋਬਿਨ ਅਤੇ ਬਲੱਡ ਗਰੁੱਪ ਦੇ ਟੈਸਟ ਮੁਫ਼ਤ ਵਿਚ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਹ ਟੈਸਟ ਗੁਰੂ ਨਾਨਕ ਇੰਸਟੀਚਿਊਟ ਪਟਿਆਲਾ ਦੇ ਡਾ. ਸੁਭਾਸ਼ ਡਾਵਰ, ਸ਼ਾਲਿਨੀ ਯਾਦਵ, ਸੁਖਜਿੰਦਰ ਕੌਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਗਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੀਰਜਾ ਸੂਦ ਸਮੇਤ ਸਕੂਲ ਸਟਾਫ਼ ਦੇ ਪਰਮਜੀਤ ਕੌਰ, ਹਰਵਿੰਦਰ ਪਾਲ ਮੋਤੀ ਲੈਕਚਰਾਰ, ਗੁਰਪ੍ਰਗਟ ਸਿੰਘ, ਗੁਰਬਖਸ਼ੀਸ਼ ਸਿੰਘ, ਦਵਿੰਦਰ ਕੌਰ, ਰਮਨਦੀਪ ਕੌਰ, ਜਸਵੀਰ ਕੌਰ, ਇਕਬਾਲ ਕੌਰ, ਮਨਜੀਤ ਕੌਰ ਸਮੇਤ ਕਲੱਬ ਦੇ ਅਜੈ ਗੋਇਲ, ਅਡਵੋਕੇਟ ਰਜਿੰਦਰ ਕਾਂਸਲ, ਟਵਿੰਕਲ ਗੋਇਲ, ਵਿਜੇ ਸਿੰਗਲਾ, ਦੀਪਕ ਮਿੱਤਲ, ਮੇਹਰ ਚੰਦ ਤੇ ਹੋਰ ਮੈਂਬਰ ਹਾਜ਼ਰ ਸਨ।
ਕੈਪ ਦੌਰਾਨ ਜਾਂਚ ਕਰਦੀ ਡਾਕਟਰਾਂ ਦੀ ਟੀਮ।