ਭਵਾਨੀਗੜ੍ਹ, 20 ਨਵੰਬਰ (ਗੁਰਵਿੰਦਰ ਸਿੰਘ) ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਵਿਖੇ ਡਾ. ਪਰਮਵੀਰ ਸਿੰਘ ਮੁਖੀ ਐਨ.ਐਸ.ਐਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਅਧੀਨ ਐਂਟੀ ਵਾਇਊਟਿਕ ਡੇਅ ਮਨਾਇਆ ਗਿਆ । ਇਸ ਦੌਰਾਨ ਵਿਦਿਆਰਥੀਆਂ ਨੂੰ ਐਂਟੀ ਵਾਇਉਟਿਕ ਦੇ ਬੁਰੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਸੈਮੀਨਾਰ, ਭਾਸ਼ਣ ਅਤੇ ਪੋਸਟਰ ਮੈਕਿੰਗ ਮੁਕਾਬਲੇ ਕਰਵਾਏ ਗਏ । ਇਸ ਮੌਕੇ ਪ੍ਰਿੰਸੀਪਲ ਪ੍ਰੋ ਪਦਮਪ੍ਰੀਤ ਕੌਰ ਅਤੇ ਭਵਾਨੀਗੜ੍ਹ ਸਿਵਲ ਹਸਪਤਾਲ ਵਿੱਚੋ ਗੁਰਵਿੰਦਰ ਸਿੰਘ ਜੀ (ਬਲਾਕ ਐਜੂਕੇਟਰ) ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਐਂਟੀ ਵਾਇਉਟਿਕ ਦੇ ਦੁਰਪ੍ਰਭਾਵਾਂ ਬਾਰੇ ਵਿਦਿਆਰਥੀਆਂ ਨੂੰ ਦੱਸਿਆ । ਇਸ ਮੌਕੇ ਐਨ.ਐਸ ਐਸ ਪ੍ਰੋਗਰਾਮ ਕੋਆਰਡੀਨੇਟਰ ਡਾ.ਗੁਰਮੀਤ ਕੌਰ, ਪ੍ਰੋ ਦਲਵੀਰ ਸਿੰਘ, ਪ੍ਰੋ ਕਮਲਜੀਤ ਕੌਰ ਅਤੇ ਸਮੂਹ ਸਟਾਫ ਹਾਜਰ ਸੀ ।
ਸੈਮੀਨਾਰ ਦੌਰਾਨ ਕਾਲਜ ਦੇ ਵਿਦਿਆਰਥੀ ਤੇ ਸਟਾਫ.