ਭਵਾਨੀਗੜ੍ਹ {ਗੁਰਵਿੰਦਰ ਸਿੰਘ} ਪਿਛਲੇ ਦਿਨ ਸ ਜੰਗੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ, ਫੱਗੂਵਾਲਾ ਵਿਖੇ ਸ ਸੁਖਦੇਵ ਸਿੰਘ "ਬੈਲਜੀਅਮ ",ਸ ਸੁਰਜੀਤ ਸਿੰਘ "ਹਰੀਕੇ" ਅਤੇ ਜੱਥੇਦਾਰ ਈਸਰ ਸਿੰਘ ਸਾਬਕਾ ਐਗਜੈਕਟਿਵ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਸੇਸ਼ ਤੌਰ ਤੇ ਪਹੁੰਚੇ। ਪ੍ਰਿੰਸੀਪਲ ਸਾਹਿਬ ਅਰਜੋਤ ਕੌਰ ਸਮੂੰਹ ਸਟਾਫ਼ ਨਾਲ ਮਿਲਕੇ ਬਹੁਤ ਖੁਸ਼ੀ ਪ੍ਰਗਟਾਈ। ਸ ਸੁਖਦੇਵ ਸਿੰਘ "ਬੈਲਜੀਅਮ "ਨੇ ਆਪਣੇ ਬਡਮੁੱਲੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਦਾਨ ਦੀ ਦਿਸ਼ਾ ਬਦਲਣ ਦੀ ਲੋੜ ਹੈ।ਦਾਨ ਸਾਨੂੰ ਊਥੇ ਕਰਨਾ ਚਾਹੀਦਾ ਹੈ ਜਿਸ ਥਾਂ ਮਨੁੱਖਤਾ ਦੀ ਭਲਾਈ ਲਈ ਯੋਗ ਵਰਤੋਂ ਹੋ ਸਕੇ। ਸ ਸੁਖਦੇਵ ਸਿੰਘ ਹਰੀਕੇ ਨੇ ਕਿਹਾ ਕਿ ਸਕੂਲ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੁੰਦੇ ਹਨ। ਜਿਸ ਥਾਂ ਤੋਂ ਅਸੀਂ ਜਿੰਦਗੀ ਦੀ ਸੂਰੁਆਤ ਕਰਦੇ ਹਾਂ। ਜੱਥੇਦਾਰ ਈਸਰ ਸਿੰਘ ਨੇ ਕਿਹਾ ਕਿ ਸਕੂਲਾਂ ਨੂੰ ਵੱਧ ਤੋਂ ਵੱਧ ਦਾਨ ਦੇਣ ਦੀ ਲੋੜ ਹੈ ਤਾਂ ਕਿ ਜਰੂਰਤ ਮੰਦ ਬੱਚਿਆਂ ਦੀ ਪੜ੍ਹਾਈ ਹੋ ਸਕੇ। ਅੰਤ ਵਿਚ ਸ ਸੁਖਦੇਵ ਸਿੰਘ ਬੈਲਜੀਅਮ ਨੇ ਸਕੂਲ ਦੀ ਭਲਾਈ ਲਈ 53000 ਹਜ਼ਾਰ ਰੁਪੈ ਦੀ ਰਾਸ਼ੀ ਆਪਣੀ ਨਿਜੀ ਕਿਰਤ ਕਮਾਈ ਦੇ ਵਿਚੋਂ ਭੇਂਟ ਕਰਕੇ ਬੱਚਿਆਂ ਤੋਂ ਦੁਆਵਾਂ ਲਈਆਂ । ਇਸ ਮੌਕੇ ਪ੍ਰਿੰਸੀਪਲ ਅਰਜੋਤ ਕੌਰ ਸਮੁੱਚੇ ਸਟਾਫ਼ ,ਸਰਪੰਚ ਸਾਹਿਬ ਅਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਨੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਲੈਕ. ਸ. ਪਰਮਜੀਤ ਸਿੰਘ, ਲੈਕ. ਸ. ਭੁਪਿੰਦਰ ਸਿੰਘ, ਸ. ਜਸਪਾਲ ਸਿੰਘ , ਡੀ. ਪੀ. ਆਈ. ਰਮਨਦੀਪ ਸ਼ਰਮਾ ਸਰਪੰਚ ਸਾਹਿਬ ਸ ਕਰਮਜੀਤ ਸਿੰਘ ਘੁੰਮਾਣ ,ਉੱਘੇ ਲੇਖਕ ਤੇ ਸਮਾਜ ਸੇਵਕ ਸ੍ਰੀ ਪੰਮੀ ਫੱਗੂਵਾਲੀਆ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਵੀ ਵਿਸ਼ੇਸ ਤੌਰ 'ਤੇ ਪਹੁੰਚੇ ਹੋਏ ਸਨ।