ਜੀ ਐਮ ਬੀਜ ਮਨੁੱਖੀ ਜੀਵਨ ਲਈ ਖਤਰਾ, ਉਠੇ ਸਵਾਲ
ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਅਤੇ ਨੌਜਵਾਨ ਹੋ ਜਾਣਗੇ ਬਰਬਾਦ- ਹਰਪ੍ਰੀਤ ਬਾਜਵਾ

ਭਵਾਨੀਗੜ੍ਹ 3 ਦਸੰਬਰ (ਗੁਰਵਿੰਦਰ ਸਿੰਘ) ਪੰਜਾਬ ਏਕਤਾ ਪਾਰਟੀ ਦੇ ਸੰਗਰੂਰ ਤੋਂ ਜਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਸੂਬੇ ਅੰਦਰ ਸਰਕਾਰ ਵੱਲੋਂ ਪ੍ਰਫੁਲਿਤ ਕੀਤੇ ਜਾ ਰਹੇ ਜੀ ਐਮ ਬੀਜਾਂ ਬਾਰੇ ਬੋਲਦਿਆਂ ਕਿਹਾ ਕਿ ਇਹ ਉਹ ਫਸਲਾਂ ਹੁੰਦੀਆ ਹਨ ਜਿੰਨਾ ਚੋ ਮਾਦਾ ਤੱਤ ਕੱਢ ਲਿਆ ਜਾਦਾ ਹੈ। ਮਤਲਬ ਇਹਨਾਂ ਫਸਲਾਂ ਦੇ ਬੀਜਾਂ ਨੂੰ ਜੇਕਰ ਤੁਸੀ ਦੁਬਾਰਾ ਬੀਜੋਗੇ ਤਾਂ ਇਹ ਹਰੇ ਨਹੀ ਹੋਣਗੇ ਜਿਵੇ ਕਿ ਬੀ ਟੀ ਨਰਮਾਂ । ਸਧਾਰਨ ਸਬਦਾ ਚ ਤੁਹਾਡੇ ਸਰੀਰ ਦੇ ਉਸ ਅੰਗ ਨੂੰ ਬੰਦ ਕਰ ਦਿੱਤਾ ਜਾਵੇ ਜੋ ਵੀਰਜ ਬਣਾਉਦਾ ਹੈ । ਹੁਣ ਤੁਸੀ ਸੋਚੋ ਜਦੋ ਵੀਰਜ ਬਣਨਾ ਬੰਦ ਹੋ ਗਿਆ ਉਸ ਦੇ ਸਾਇਡ ਇਫੈਕਟ ਤੁਹਾਡੇ ਤੇ ਪੈਣਗੇ ਜਾ ਨਹੀ। ਬਿਲਕੁਲ ਪੈਣਗੇ ਤੇ ਪੈ ਰਹੇ ਹਨ । ਬਾਜਵਾ ਨੇ ਕਿਹਾ ਆਪਾ ਬੀ ਟੀ ਨਰਮੇ ਦੀ ਗੱਲ ਕਰਦੇ ਹਾਂ। ਬੀ ਟੀ ਨਰਮਾ ਜੀ ਐੱਮ ਫਸਲ ਹੈ। 2004 ਤੋ ਇਹ ਬੀਜਿਆ ਜਾ ਰਿਹਾ ਹੈ ਭੋਲੇ ਭਾਲੇ ਕਿਸਾਨਾ ਨੇ ਅਪਣਾ ਕੁਦਰਤੀ ਬੀਜ ਖਤਮ ਕਰ ਲਿਆ। ਹੁਣ ਬੀਜ ਲਈ ਕਿਸਾਨ ਕੰਪਨੀਆ ਤੇ ਨਿਰਭਰ ਹੋ ਗਏ ਹਨ। ਕਿਸਾਨਾਂ ਨੂੰ ਬੀਜ ਦੁੱਗਣੇ-ਤਿਗਣੇ ਰੇਟ ਵਿੱਚ ਬਲੈਕ ਚ ਮਿਲ ਰਹੇ ਹਨ। ਇਹ ਹੈ ਸਾਡਾ ਆਰਥਿਕ ਨੁਕਸਾਨ। ਉਹਨਾਂ ਦਸਿਆ ਕਿ ਇਹਨਾਂ ਬੀਜਾਂ ਦੇ ਸਰੀਰਕ ਨੁਕਾਸਾਨ ਵੀ ਹੁੰਦੇ ਹਨ। ਬੀ ਟੀ ਨਰਮੇ ਤੇ ਜਦੋ ਫੁੱਲ ਆਉਦਾ ਹੈ ਤਾਂ ਉਸ ਫੁੱਲ ਦੀ ਸੁਗੰਧ ਚ ਮਾਦਾ ਤੱਤ ਨਹੀ ਹੁੰਦਾ। ਮਧੂ ਮੱਖੀ ਜਦੋ ਫੁੱਲ ਦੀ ਸੁਗੰਧ ਲੈਦੀ ਹੈ ਤਾ ਮਾਦਾ ਤੱਤ ਦੀ ਘਾਟ ਕਾਰਨ ਮੱਖੀ ਨੂੰ ਸ਼ਾਹਿਦ ਬਣਾਉਣ ਚ ਸਮੱਸਿਆ ਆਉਦੀ ਹੈ ਤੇ ਮੱਖੀਅਾ ਦੇ ਬਕਸੇ ਜੋ ਵਧਣੇ ਚਾਹੀਦੇ ਹਨ ਉਹ ਪੰਜਾਬ ਵਿਚੋਂ ਲਗਾਤਾਰ ਘਟਣ ਲੱਗੇ ਹਨ। ਇਸੇ ਨਰਮੇ ਦੇ ਵੜੇਵੇ ਅਸੀ ਪਸ਼ੂਆ ਨੂੰ ਪਾ ਰਹੇ ਹਾ । ਇਸੇ ਕਰਕੇ ਅੱਜਕਲ ਪਸ਼ੂ ਜਲਦੀ ਜਲਦੀ ਨਵੇਂ ਦੁੱਧ ਨਹੀਂ ਹੋ ਰਹੇ। ਹਰਪ੍ਰੀਤ ਬਾਜਵਾ ਨੇ ਦਸਿਆ ਕਿ ਨਾਰਵੇ ਵਿੱਚ ਜੀ ਐਮ ਆਲੂ ਤੇ ਜਰਮਨ ਚ ਜੀ ਐਮ ਮਟਰਾਂ ਤੇ ਇਹ ਪ੍ਰਯੋਗ ਕੀਤੇ ਗੲ ਸਨ। ਟਰੈਲਾ ਦੇ ਨਤੀਜੇ ਵਿੱਚ ਕੈਸ਼ਰ ਵਰਗੀਆ ਘਾਤਕ ਬਿਮਾਰੀਅ ਸਾਹਮਣੇ ਆਈਆਂ ਅਤੇ ਸਭ ਤੋ ਵੱਡਾ ਨੁਕਸਾਨ ਪ੍ਰਜਣਨ ਕਿਰਿਆ ਤੇ ਪਿਆ। ਜੀ ਐਮ ਮਟਰ ਖਾ ਕੇ ਚੂਹੀਆ ਦੀ ਚੌਥੀ ਪੀੜੀ ਬੱਚੇ ਪੈਦਾ ਕਰਨ ਤੋ ਅਸਮਰਥ ਹੋ ਗਈ ਸੀ। ਇਸੇ ਕਰਕੇ ਲੱਗਭਗ ਸਾਰੇ ਪੱਛਮੀ ਦੇਸ਼ਾ ਚ ਜੀ ਐਮ ਫਸਲਾ ਤੇ ਬੈਨ ਕਰ ਦਿੱਤਾ ਗਿਆ ਹੈ। ਹੁਣ ਪੰਜਾਬ ਸਰਕਾਰ ਨੂੰ ਚਾਹੀਂਦਾ ਹੈ ਕਿ ਦਿੱਲੀ ਯੂਨੀਵਰਸਟੀ ਵੱਲੋ ਪੰਜਾਬ ਵਿੱਚ ਜਿਸ ਜੀ ਐੱਮ ਸਰੌਂ ਦੀ ਖੇਤੀ ਨੂੰ ਹਰੀ ਚੰਡੀ ਦਿੱਤੀ ਗਈ ਹੈ, ਉਸ ਉੱਪਰ ਪਾਬੰਦੀ ਲਗਾਈ ਜਾਵੇ ਕਿਉਂਕਿ ਸ਼ਰੋਂ ਸਾਡੇ ਖੁਰਾਕੀ ਤੱਤ ਚ ਆਉਦੀ ਹੈ। ਮੱਧ ਪ੍ਰਦੇਸ, ਰਾਜਸਥਾਨ ਅਤੇ ਗੁਜਰਾਤ ਵਿੱਚ ਜੀ ਐੱਮ ਸਰੋਂ ਦੇ ਟਰੈਲ ਤੇ ਪਾਬੰਦੀ ਲਾ ਦਿੱਤੀ ਗਈ ਹੈ। ਮੇਰੀ ਸਾਰੀਆ ਕਿਸਾਨ ਜਥੇਬੰਦੀਆ ਤੇ ਆਮ ਲੋਕ ਜੋ ਖੇਤੀ ਨਹੀ ਵੀ ਕਰਦੇ ਉਹਨਾ ਨੂੰ ਵੀ ਬੇਨਤੀ ਹੈ ਕਿ ਪੰਜਾਬ ਸਰਕਾਰ ਦੇ ਇਸ ਘਟੀਆ ਫੈਸਲੇ ਦਾ ਡੱਟ ਕੇ ਵਿਰੋਧ ਕੀਤਾ ਜਾਵੇ। ਉਹਨਾਂ ਪੰਜਾਬ ਦੇ ਕਿਸਾਨਾਂ ਅੱਗੇ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਚ ਇਹ ਸ਼ਰੋ ਨਾ ਬੀਜਣ। ਇਸ ਸਮੇਂ ਓਹਨਾ ਨਾਲ ਡਾ. ਸ਼ਮਿੰਦਰ ਸਿੰਘ ਸਿੱਧੂ, ਮਾਸਟਰ ਤਰਸੇਮ ਸਿੰਘ, ਗੁਰਪ੍ਰੀਤ ਸਿੰਘ ਘਰਾਚੋਂ, ਅਵਤਾਰ ਸਿੰਘ ਅਤੇ ਲਾਲੀ ਸਕਰੋਦੀ ਮੌਜੂਦ ਸਨ।