ਭਵਾਨੀਗੜ੍ਹ, 6 ਦਸੰਬਰ (ਗੁਰਵਿੰਦਰ ਸਿੰਘ)- ਗੁਰੂ ਤੇਗ ਬਹਾਦਰ ਕਾਲਜ ਕੈਂਪਸ ਵਿੱਚ ਐਨ.ਐਸ.ਐਸ ਵਿਭਾਗ ਵੱਲੋਂ ਬਾਲ ਵਿਕਾਸ ਵਿਭਾਗ ਭਵਾਨੀਗੜ੍ਹ ਦੇ ਸਹਿਯੋਗ ਨਾਲ ‘ਬੇਟੀ ਬਚਾਓ ਬੇਟੀ ਪੜਾਓ’ ਜਾਗਰੂਕਤਾ ਮੁਹਿੰਮ ਤਹਿਤ ਇਕ ਰੋਜ਼ਾ ਸਿਖਲਾਈ ਅਤੇ ਸੰਵੇਦਨਸ਼ੀਲਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਰਤਿੰਦਰਪਾਲ ਕੌਰ ਸੀ.ਡੀ.ਪੀ.ਓ ਭਵਾਨੀਗੜ੍ਹ, ਰੇਸ਼ਮਾ ਪ੍ਰੋਜੈਕਟ ਮੈਨੇਜਰ ਸਮਾਈਲ ਫਾਊਡੇਸ਼ਨ ਭਵਾਨੀਗੜ੍ਹ, ਪ੍ਰਮੋਦ ਸੈਕਸੈਨਾ (ਐਡਵੋਕੇਟ) ਫਰੀ ਲੀਗਲ ਸਰਵਿਸਜ਼ ਸੰਗਰੂਰ, ਗੁਰਵਿੰਦਰ ਸਿੰਘ ਬਲਾਕ ਐਜੂਕੇਟਰ ਭਵਾਨੀਗੜ੍ਹ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਬੁਲਾਰਿਆਂ ਦੇ ਲੈਕਚਰ ਦਾ ਕੇਂਦਰ ਬਿੰਦੂ ਕੁੜੀਆਂ ਨੂੰ ਵੱਧ ਤੋਂ ਵੱਧ ਪੜਾਉਣ, ਸਰਕਾਰ ਵਲੋਂ ਆਮ ਲੋਕਾਂ ਲਈ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਤੋਂ ਜਾਣੂੰ ਕਰਵਾਉਣ, ਆਮ ਵਿਅਕਤੀ ਲਈ ਕਾਨੂੰਨੀ ਜਾਣਕਾਰੀ ਮੁਹੱਈਆ ਕਰਵਾਉਣ, ਸੰਤੁਲਿਤ ਆਹਾਰ ਦੀ ਵਰਤੋਂ ਨਾਲ ਅਨੀਮੀਆ ਤੋਂ ਦੂਰ ਰਹਿਣ , ਚੰਗੀ ਸਿਹਤ ਅਤੇ ਚੰਗੀ ਸੋਚ ਅਪਣਾਉਣ ਨਾਲ ਜੁੜਿਆ ਹੋਇਆ ਸੀ। ਇਹਨਾਂ ਤੋਂ ਇਲਾਵਾ ਪ੍ਰੋਗਰਾਮ ਵਿਚ ਸਿਵਾਨੀ ਬਾਂਸਲ ਪੈਰਾਲੀਗਲ ਵਲੰਟੀਅਰ, ਅਮਨਦੀਪ ਕੌਰ, ਪ੍ਰੋ.ਕਮਲਜੀਤ ਕੌਰ ਅਤੇ ਰੰਗਰੂਪ ਕੌਰ ਆਂਗਨਵਾੜੀ ਵਰਕਰਾ ਦੇ ਨਾਲ ਨਾਲ ਐਨ.ਐਸ ਐਸ ਵਿਭਾਗ ਦੇ ਇੰਚਾਰਜ ਡਾ.ਗੁਰਮੀਤ ਕੌਰ, ਪ੍ਰੋ.ਕਮਲਜੀਤ ਕੌਰ ਅਤੇ ਸਮੂਹ ਵਿਦਿਆਰਥੀ ਸ਼ਾਮਲ ਹੋਏ। ਪ੍ਰੋਗਰਾਮ ਦੇ ਅਖੀਰ ਵਿੱਚ ਕਾਲਜ ਪ੍ਰਿੰਸੀਪਲ ਪ੍ਰੋ.ਪਦਮਪ੍ਰੀਤ ਕੌਰ ਘੁਮਾਣ ਨੇ ਬੁਲਾਰਿਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਕਮਲਮੋਹਿੰਦਰ ਕੌਰ ਵੱਲੋਂ ਬਾਖੁਬੀ ਕੀਤਾ ਗਿਆ।
ਸੈਮੀਨਾਰ ਦੌਰਾਨ ਜਾਗਰੂਕ ਕਰਦੇ ਬੁਲਾਰੇ।