ਬਾਬਾ ਪੀਰ ਵਿਖੇ ਸਾਲਾਨਾ ਭੰਡਾਰਾ ਕਰਵਾਇਆ
ਗੱਦੀ ਨਸ਼ੀਨ ਬਾਬਾ ਭੋਲਾ ਖਾਨ ਨੂੰ ਕੀਤਾ ਸਨਮਾਨਿਤ

ਭਵਾਨੀਗੜ੍ਹ 6 ਦਸੰਬਰ ਵਿਖੇ (ਗੁਰਵਿੰਦਰ ਸਿੰਘ)- ਪੀਰ ਸਈਅਦ ਖ਼ਾਨਗਾਹ ਬਾਬਾ ਪੀਰ ਭਵਾਨੀਗਡ਼੍ਹ ਵਿਖੇ ਪੀਰ ਗੌਸ ਪਾਕ ਜੀ ਗਿਆਰਵੀਂ ਵਾਲਿਆਂ ਦਾ ਸਾਲਾਨਾ ਭੰਡਾਰਾ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਲਾਕਾਰਾਂ ਅਤੇ ਕਵਾਲਾਂ ਨੇ ਬਾਬਾ ਜੀ ਦੀ ਉਸਤਤ ਕੀਤੀ ਅਤੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਯੂਨਿਟ ਤੇ ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਭਵਾਨੀਗੜ੍ਹ ਵਲੋਂ ਪੀਰ ਸੱਯਦ ਖ਼ਾਨਗਾਹ (ਬਾਬਾ ਪੀਰ) ਭਵਾਨੀਗੜ੍ਹ ਦੇ ਗੱਦੀ ਨਸ਼ੀਨ ਬਾਬਾ ਭੋਲਾ ਖਾਨ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਭੋਲਾ ਖਾਨ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਅਤੇ ਆਪਸੀ ਭਾਈਚਾਰਕ ਸਾਂਝ ਸਾਨੂੰ ਸਮਾਜ ਵਿੱਚ ਅੱਗੇ ਵਧਣ ਲਈ ਸ਼ਕਤੀ ਦਿੰਦੀ ਹੈ।ਇਸ ਮੌਕੇ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਭਵਾਨੀਗੜ੍ਹ ਦੇ ਪ੍ਰਧਾਨ ਬਿਕਰਮਜੀਤ ਸਿੰਘ ਜੱਸੀ, ਨਵਜੋਤ ਸਿੰਘ ਜੋਤੀ ਬਲਾਕ ਪ੍ਰਧਾਨ, ਬੇਅੰਤ ਮਾਝੀ, ਹੈਪੀ ਮਾਝੀ, ਹਨੀ ਭਵਾਨੀਗੜ੍ਹ ਤੇ ਭਰਪੂਰ ਸਿੰਘ ਆਦਿ ਹਾਜ਼ਰ ਸਨ।
ਭੰਡਾਰੇ ਦੌਰਾਨ ਬਾਬਾ ਭੋਲਾ ਖ਼ਾਨ ਦਾ ਸਨਮਾਨ ਕਰਦੇ ਹੋਏ ਕਲੱਬ ਦੇ ਮੈੰਬਰ।