ਮੀਰੀ ਪੀਰੀ ਵਿਦਿਆਲਿਆ ਵਿੱਚ ਹੋਇਆ ਸੈਮੀਨਾਰ
ਗੁਰੂ ਸਾਹਿਬ ਦੀਆਂ ਸਿਖਿਆਵਾਂ ਨੂੰ ਅਪਨਾਉਣ ਦਾ ਲਿਆ ਸੰਕਲਪ

ਸੰਗਰੂਰ (ਗੁਰਵਿੰਦਰ ਸਿੰਘ)ਬਾਬਾ ਕਿਰਪਾਲ ਸਿੰਘ ਜੋਤੀਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੀਰੀ ਪੀਰੀ ਵਿਦਿਆਲਿਆ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਦੀ ਲੜੀ ਅਧੀਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਵਿਦਿਅਕ ਸੈਮੀਨਾਰ ਪ੍ਰਿੰਸੀਪਲ ਰਾਜ ਕੁਮਾਰ ਵਰਮਾ ਅਤੇ ਕੁਲਵੰਤ ਕੌਰ ਮੈਨੇਜਰ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਬਾਬਾ ਪਿਆਰਾ ਸਿੰਘ ਨੇ ਗੁਰੂ ਸਾਹਿਬ ਦੇ ਪਰਿਵਾਰ ਮੈਂਬਰਾਂ,ਸੁਲਤਾਨਪੁਰ ਲੋਧੀ ਦਾ ਇਤਿਹਾਸ ਅਤੇ ਜੀਵਨ ਫਲਸਫੇ ਤੇ ਵਿਚਾਰ ਸਾਂਝੇ ਕੀਤੇ। ਸ੍ਰ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਗੁਰੂ ਸਾਹਿਬ ਦੇ ਜੀਵਨ ਵਿੱਚੋਂ ਮਿਲਦੇ ਸਿਧਾਂਤ ਕਿਰਤ ਸਭਿਆਚਾਰ, ਗੁਣਾਂ ਦੀ ਸਾਂਝ, ਸਰਬਸਾਂਝੀ ਵਾਲਤਾ, ਪਾਣੀ ਦੀ ਸੁਚੱਜੀ ਵਰਤੋਂ, ਅਤੇ ਗੁਰਬਾਣੀ ਦੀ ਰੋਸ਼ਨੀ ਵਿੱਚ ਨੈਤਿਕ ਗੁਣਾਂ ਦੇ ਧਾਰਨੀ ਹੋਣ ਦੀ ਪ੍ਰੇਰਣਾ ਕੀਤੀ। ਵਿਦਿਆਰਥੀਆਂ ਨਾਲ ਸਵਾਲ -ਜਵਾਬ ਵੀ ਕੀਤੇ ਗਏ। ਸਮੂਹ ਵਿਦਿਆਰਥੀਆਂ ਵੱਲੋਂ " ਮਨਾਈਏ ਸਾਢੇ ਪੰਜ ਸੌ ਸਾਲ -ਗੁਰੂ ਨਾਨਕ ਦੇ ਬਚਨਾਂ ਨਾਲ " ਦੀ ਗੂੰਜ ਵਿੱਚ ਗੁਰੂ ਸਾਹਿਬ ਦੀਆਂ ਸਿਖਿਆਵਾਂ ਨੂੰ ਅਪਨਾਉਣ ਦਾ ਸੰਕਲਪ ਲਿਆ ਗਿਆ। ਪ੍ਰਿੰਸੀਪਲ ਸਾਹਿਬ ਨੇ ਸਟੱਡੀ ਸਰਕਲ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ। ਸਟੱਡੀ ਸਰਕਲ ਵਲੋਂ ਸਹੀ ਜਵਾਬ ਦੇਣ ਵਾਲੇ ਵਿਦਿਆਰਥੀ ,ਪ੍ਰਿੰਸੀਪਲ ਤੇ ਸਟਾਫ ਨੂੰ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸਟਾਫ ਮੈਂਬਰ ਸਿਮਰਜੀਤ ਕੌਰ, ਰੁਪਿੰਦਰ ਕੌਰ, ਅਮਨਦੀਪ ਕੌਰ, ਰੂਪਾ ਰਾਣੀ, ਰਾਜਵੀਰ ਕੌਰ, ਗਗਨਦੀਪ ਕੌਰ, ਜਸਵਿੰਦਰ ਕੌਰ, ਹਰਜਿੰਦਰ ਕੌਰ, ਹਰਵਿੰਦਰ ਕੌਰ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਕਿਰਨਪਾਲ ਕੌਰ, ਦਲਜੀਤ ਕੌਰ, ਸੁਵਨੀਤ ਸ਼ਰਮਾ, ਕੁਲਬੀਰ ਕੌਰ, ਰਵਿੰਦਰ ਸਿੰਘ, ਲਖਵੀਰ ਸਿੰਘ, ਮਨਪ੍ਰੀਤ ਸਿੰਘ, ਅਮਨਬੀਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।