ਭਵਾਨੀਗੜ੍ਹ {ਗੁਰਵਿੰਦਰ ਸਿੰਘ}ਬੀਤੇ ਦਿਨੀ ਮਿਤੀ 18 ਦਸੰਬਰ 2019 ਨੂੰ ਸ ਜ ਸ ਸੀ ਸੈ ਸਕੂਲ, ਫੱਗੂਵਾਲਾ ਵਿਖੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਜਗਸੀਰ ਸਿੰਘ ਟਿਵਾਣਾ ਵਲੋਂ ਨੌਵੀਂ, ਦਸਵੀਂ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗਰਮ ਕੋਟੀਆਂ ਵੰਡੀਆਂ ਗਈਆਂ। ਸਮਾਗਮ ਦੀ ਸ਼ੁਰੂਆਤ ਉਸਾਰੂ ਗੀਤ ਨਾਲ ਕੀਤੀ ਗਈ। ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ। ਸਟੇਜ ਸੰਚਾਲਕ ਦੀ ਭੂਮਿਕਾ ਲੈਕ ਭੁਪਿੰਦਰ ਸਿੰਘ ਜੀ ਨੇ ਨਿਭਾਈ। ਆਏ ਮਹਿਮਾਨਾਂ ਦਾ ਧੰਨਵਾਦ ਪ੍ਰਿਸੀਪਲ ਅਰਜੋਤ ਕੌਰ ਜੀ ਨੇ ਕੀਤਾ। ਆਏ ਮਹਿਮਾਨਾਂ ਦਾ ਮਮੈਟੋ ਦੇ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸਟਾਫ਼, ਬੱਚਿਆਂ ਤੋਂ ਇਲਾਵਾ ਲੈਕ ਪਰਮਜੀਤ ਸਿੰਘ, ਜਸਪਾਲ ਸਿੰਘ, ਸਰਪੰਚ ਸਾਹਿਬ ਸ੍ਰ ਕਰਮਜੀਤ ਸਿੰਘ ,ਸਾ ਹਰਦੇਵ ਸਿੰਘ ਸਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਫੱਗੂਵਾਲਾ ਅਤੇ ਲੇਖਕ ਸ੍ਰੀ ਪੰਮੀ ਫੱਗੂਵਾਲੀਆ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਉਚੇਚੇ ਤੌਰ 'ਤੇ ਪਹੁੰਚੇ ਹੋਏ ਸਨ।