8ਵੀਂ ਵਿਸਾਲ ਸਾਂਈ ਸੰਧਿਆ 31 ਦਸੰਬਰ ਨੂੰ
ਸ਼ਹਿਰ ਨਿਵਾਸੀ ਸੰਧਿਆ ਵਿਚ ਪੁੱਜ ਕੇ ਸਾਈ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ :-ਪ੍ਰਦੀਪ ਗਰਗ

ਭਵਾਨੀਗੜ੍ਹ, 19 ਦਸੰਬਰ (ਗੁਰਵਿੰਦਰ ਸਿੰਘ):-ਹਰ ਸਾਲ ਦੀ ਤਰਾਂ ਇਸ ਸਾਲ ਵੀ ਸਾਲ ਦੇ ਆਖਰੀ ਦਿਨ ਪੁਰਾਣੇ ਸਾਲ ਨੂੰ ਅਲਵਿਦਾ ਕਹਿਣ ਅਤੇ ਨਵੇਂ ਸਾਲ ਨੂੰ ਜੀ ਆਈਆਂ ਨੂੰ ਕਹਿਣ ਲਈ ਇਕ ਚੰਗਾ ਦਿਨ ਚੁਣਦਿਆਂ ਸ਼੍ਰੀ ਸਿਰੜੀ ਸਾਈ ਚੈਰੀਟੇਬਲ ਸੋਸਾਇਟੀ (ਰਜਿ) ਪੰਜਾਬ ਭਵਾਨੀਗੜ੍ਹ ਵਲੋਂ ਅਨਾਜ ਮੰਡੀ ਭਵਾਨੀਗੜ੍ਹ ਵਿਚ 8ਵੀਂ ਵਿਸਾਲ ਸਾਂਈ ਸੰਧਿਆ 31 ਦਸੰਬਰ ਨੂੰ ਅਨਾਜ ਮੰਡੀ ਭਵਾਨੀਗੜ੍ਹ ਵਿਖੇ ਕਰਵਾਈ ਜਾਵੇਗੀ। ਇਸ ਸਬੰਧੀ ਵੀਰਵਾਰ ਨੂੰ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਗਰਗ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਵੱਲੋਂ ਧਾਰਮਿਕ ਸਮਾਗਮ ਦਾ ਕਾਰਡ ਰਿਲੀਜ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 31 ਦਸੰਬਰ ਨੂੰ ਸਵੇਰੇ ਸ਼ਹਿਰ ਵਿੱਚ ਸਾਂਈ ਪਾਲਿਕਾ ਅਤੇ ਕਲਸ ਯਾਤਰਾ ਕੱਢੀ ਜਾਵੇਗੀ। ਇਸ ਮੌਕੇ ਮੀਤ ਪ੍ਰਧਾਨ ਦਰਸ਼ਨ ਸ਼ਾਹੀ ਸਮੇਤ ਸੁਸਾਇਟੀ ਮੈੰਬਰ ਵਿਨੋਦ ਕੁਮਾਰ, ਅਸ਼ਵਨੀ ਕੁਮਾਰ, ਅੰਕੁਰ ਗਰਗ, ਰਾਜੇਸ਼ ਕੁਮਾਰ,ਮੁਕੇਸ਼ ਚੌਧਰੀ, ਅਸ਼ਵਨੀ ਕਾਂਸਲ, ਸੁਰਜੀਤ ਭੱਮ ਆਦਿ ਹਾਜਰ ਸਨ।