ਸਿਲਵਰ ਜੁਬਲੀ ਮੌਕੇ ਸਕੂਲ ਦਾ ਸਲਾਨਾ ਸਮਾਗਮ ਧੂਮ ਧਾਮ ਨਾਲ ਸੰਪਨ
ਵਿਦਿਆਰਥੀਆਂ ਸੱਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਕੀਤੀਆਂ ਪੇਸ਼

ਭਵਾਨੀਗੜ੍ਹ, 22 ਦਸੰਬਰ(ਗੁਰਵਿੰਦਰ ਸਿੰਘ) ਐਲਪਾਈਨ ਪਬਲਿਕ ਸਕੂਲ ਭਵਾਨੀਗੜ੍ਹ ਦੀ 25 ਵੀਂ ਵਰੇਗੰਢ ਮੌਕੇ ਸਕੂਲ ਵਿਖੇ ਸਾਲਾਨਾ ਸਮਾਗਮ ਧੂਮਧਾਮ ਨਾਲ ਕਰਵਾਇਆ ਗਿਆ। ਇਸ ਸਾਲਾਨਾ ਫੰਕਸ਼ਨ ਨੂੰ ਸਕੂਲ ਦੀ ਸਿਲਵਰ ਜੁਬਲੀ ਦੇ ਤੌਰ ਤੇ ਮਨਾਇਆ ਗਿਆ।ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਸੱਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਨੰਨੇ ਬੱਚਿਆਂ ਨੇ ਧੀ ਤੇ ਪਿਤਾ ਦੀ ਕਹਾਣੀ ਨੂੰ ਬਿਆਨ ਕਰਦੇ ਨਾਟਕ ਦਾ ਮੰਚਨ ਕਰਕੇ ਲੋਕਾਂ ਦਾ ਮਨ ਮੋਹ ਲਿਆ। ਵਿਦਿਆਰਥੀਆਂ ਵੱਲੋਂ ਦੇਸ਼ ਪਿਆਰ ਦੇ ਪੰਜਾਬੀ ਗੀਤਾਂ, ਗਿੱਧਾ ਭੰਗੜਾ ਅਤੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਸੱਭਿਆਚਾਰ ਨੂੰ ਦਰਸਾਉਂਦੀਆਂ ਝਲਕੀਆਂ ਪੇਸ਼ ਕੀਤੀਆਂ ਜਿਸਦਾ ਆਏ ਦਰਸ਼ਕਾਂ ਨੇ ਭਰਪੂਰ ਅਨੰਦ ਮਾਣਿਆ। ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਡਾ. N M Tiwana ਟਿਵਾਣਾ ਸਾਬਕਾ ਚੇਅਰਮੈਨ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਬੱਚਿਆਂ ਨੂੰ ਚੰਗੀ ਤੇ ਮਿਆਰੀ ਸਿੱਖਿਆ ਦੇਣ ਦੇ ਸਕੂਲ ਦੇ ਸੰਸਥਾਪਕ ਮਹਿਮਾ ਸਿੰਘ ਗਰੇਵਾਲ ਦੇ ਸੁਪਨੇ ਨੂੰ ਅਲਪਾਈਨ ਸਕੂਲ ਦੇ ਪ੍ਰਬੰਦਕ ਤੇ ਮਿਹਨਤੀ ਸਟਾਫ਼ ਬਾਖੂਬੀ ਪੂਰਾ ਕਰ ਰਿਹਾ ਹੈ। ਇਸ ਮੌਕੇ ਡਾ. ਟਿਵਾਣਾ ਨੇ ਵਿਦਿਆਰਥੀਆਂ ਨੂੰ ਆਪਣਾ ਆਲਾ ਦੁਆਲਾ ਤੇ ਵਾਤਾਵਰਣ ਸਾਫ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੌਰਾਨ ਪ੍ਰਬੰਧਕਾਂ ਵੱਲੋਂ ਉੱਚ ਪਦਵੀਆਂ 'ਤੇ ਪਹੁੰਚੇ ਸਕੂਲ ਦੇ ਸਾਬਕਾ ਵਿਦਿਆਰਥੀਆਂ ਦਾ ਵੀ ਵਿਸ਼ੇਸ਼ ਰੂਪ ਵਿੱਚ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਬੰਧਕ ਹਰਮੀਤ ਸਿੰਘ, ਪ੍ਰਿੰਸੀਪਲ ਰੋਮਾ ਅਰੋੜਾ, ਜਗਜੀਤ ਸਿੰਘ ਗਰਚਾ, ਰਵਿੰਦਰ ਕੌਰ ਗਰਚਾ,ਗੁਰਵਿੰਦਰ ਸਿੰਘ, ਜਰਨੈਲ ਸਿੰਘ ਢੀਂਡਸਾ ਤੋਂ ਇਲਾਵਾ ਅਧਿਆਪਕ ਸਟਾਫ ਤੇ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਹਾਜ਼ਰ ਸਨ।
ਸਾਲਾਨਾ ਸਮਾਰੋਹ ਦੌਰਾਨ ਪੇਸ਼ਕਾਰੀਆਂ ਦਿੰਦੇ ਬੱਚੇ।