ਸਿਖਿਆ ਮੰਤਰੀ ਨੇ ਮੰਗਵਾਲ ਸਕੂਲ ਲਈ ਕੀਤੀ 33 ਲੱਖ ਦੀ ਗ੍ਰਾਂਟ ਮਨਜ਼ੂਰ

ਸੰਗਰੂਰ (ਸਵਰਾਜ ਸਾਗਰ) ਪੰਜਾਬ ਦੇ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਜੋ ਕਿ ਸੂਬੇ ਦੇ ਸਰਕਾਰੀ ਸਕੂਲਾਂ ਦੇ ਬਹੂਪੱਖੀ ਵਿਕਾਸ ਅਤੇ ਪੜ੍ਹਾਈ ਦੇ ਪੱਧਰ ਨੂੰ ਉੱਚਾ ਉੱਚਾ ਚੁੱਕਣ ਲਈ ਵਚਨਬੱਧ ਹਨ ਨੇ ਬੁੱਧਵਾਰ ਟੀਮ ਐਮ ਐਲ ਏ ਦੀ ਸਿਫਾਰਸ਼ ਤੇ ਪਿੰਡ ਵਾਸੀਆਂ ਦੀ ਮੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਇਤਾਹਸਿਕ ਪਿੰਡ ਮੰਗਵਾਲ ਦੇ ਸਰਕਾਰੀ ਹਾਈ ਸਕੂਲ ਦੀ ਇਮਾਰਤ ਲਈ 33 ਲੱਖ ਰੁਪਏ ਦੀ ਗ੍ਰਾਂਟ ਮੰਜੂਰ ਕੀਤੀ। ਦੱਸਣਯੋਗ ਹੈ ਸਕੂਲ ਵਿਚ ਕਈ ਕਮਰਿਆਂ ਦੀ ਹਾਲਤ ਤਰਸਯੋਗ ਸੀ ਜਿਸ ਲਈ ਸਕੂਲ ਇਮਾਰਤ ਦੀ ਉਸਾਰੀ ਅਤੇ ਅਪਗ੍ਰੇਡ ਕਰਨ ਲਈ ਉਕਤ ਰਾਸ਼ੀ ਸਿਖਿਆ ਮੰਤਰੀ ਵੱਲੋਂ ਮੰਜੂਰ ਕੀਤੀ ਗਈ। ਇਸ ਮੌਕੇ ਸਿਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ, ਇਮਾਰਤਾਂ ਤੇ ਪੜ੍ਹਾਈ ਦੇ ਪੱਧਰ ਨੂੰ ਸਮੇਂ ਦੇ ਹਾਣੀ ਬਣਾਉਣ ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਜਿਸ ਸਦਕਾ ਸਕੂਲਾਂ ਅੰਦਰ ਪੜ੍ਹਾਈ ਦਾ ਗ੍ਰਾਫ ਦਿਨ-ਬ-ਦਿਨ ਉੱਚਾ ਉਠ ਰਿਹਾ ਹੈ। ਇਸ ਮੌਕੇ ਹਾਜ਼ਰ ਟੀਮ ਐਮ ਐਲ ਏ ਸੰਗਰੂਰ ਦੇ ਆਗੂ ਗੁਰਸੇਵ ਸਿੰਘ ਮਾਨ ਮੰਗਵਾਲ ਨੇ ਪਿੰਡ ਵਾਸੀਆਂ ਦੀ ਤਰਫੋਂ ਸਕੂਲ ਦੀ ਖ਼ਸਤਾ ਹਾਲਤ ਨੂੰ ਸੁਧਾਰਨ ਲਈ ਮੰਜੂਰ ਕੀਤੀ ਰਾਸ਼ੀ ਲਈ ਸਿਖਿਆ ਮੰਤਰੀ ਦਾ ਦਿਲੋਂ ਧੰਨਵਾਦ ਕੀਤਾ। ਇਸ ਦੋਰਾਨ ਟੀਮ ਮੈਂਬਰ ਗੋਰਵ ਸਿੰਗਲਾ, ਵਿੱਕੀ ਸੰਗਰੂਰੀਆ,ਐਮੀ ਰਾਠੌਰ,ਗੋਲਡੀ ਦਿਉਲ ਤੇ ਲਵਜੋਤ ਧਾਲੀਵਾਲ ਸਣੇ ਹੋਰ ਵੀ ਮੌਜੂਦ ਸਨ।