ਨਵੇਂ ਵਰੇ ਦੀ ਆਮਦ ਤੇ 8ਵੀਂ ਸਾਈਂ ਸੰਧਿਆ ਕਰਵਾਈ
ਸ਼ਹਿਰ 'ਚ ਕੱਢੀ ਕਲਸ਼ ਯਾਤਰਾ

ਭਵਾਨੀਗੜ, 2 ਜਨਵਰੀ (ਗੁਰਵਿੰਦਰ ਸਿੰਘ):ਹਰ ਸਾਲ ਦੀ ਤਰਾਂ ਇਸ ਸਾਲ ਨੂੰ ਜੀ ਆਇਆਂ ਨੂੰ ਕਹਿਦਿਆਂ ਸ਼੍ਰੀ ਸਾਈੰ ਚੈਰੀਟੇਬਲ ਸੁਸਾਇਟੀ ਵੱਲੋਂ ਸ਼ਹਿਰ ਦੀ ਅਨਾਜ ਮੰਡੀ ਵਿਖੇ 8ਵੀਂ ਵਿਸਾਲ ਸਾਈਂ ਸੰਧਿਆ ਕਰਵਾਈ ਗਈ। ਇਸ ਮੌਕੇ ਸਵੇਰ ਸਮੇਂ ਸ਼ਹਿਰ ਵਿੱਚ ਮਹਿਲਾਵਾਂ ਵੱਲੋਂ ਪਾਲਿਕਾ ਅਤੇ ਕਲਸ਼ ਯਾਤਰਾ ਕੱਢੀ ਗਈ ਜੋ ਅਨਾਜ ਮੰਡੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਾਜਾਰਾਂ ਵਿਚ ਦੀ ਹੁੰਦੀ ਹੋਈ ਵਾਪਸ ਅਨਾਜ ਮੰਡੀ ਵਿੱਚ ਸਮਾਪਤ ਹੋਈ। ਸ਼ਾਮ ਨੂੰ ਗਨੇਸ਼ ਪੂਜਾ ਅਤੇ ਸਾਈ ਪੂਜਾ ਉਪਰੰਤ ਜੋਤੀ ਪ੍ਰਚੰਡ ਦੀ ਰਸਮ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਕੀਤੀ ਗਈ ਤੇ ਝੰਡੇ ਦੀ ਰਸਮ ਠੇਕੇਦਾਰ ਅਨਿਲ ਗੋਇਲ ਨੇ ਕੀਤੀ ਇਸ ਦੋਰਾਨ ਪ੍ਰਸਿੱਧ ਕਲਾਕਾਰ ਵਤਨਦੀਪ, ਅਮਨਦੀਪ ਅੰਬਾਲੇ ਵਾਲਿਆ ਨੇ ਭਜਨ ਗਾ ਕੇ ਸਾਈਂ ਦਾ ਗੁਣਗਾਣ ਕੀਤਾ। ਇਸ ਮੌਕੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਿੰਦਰ ਰਾਜਾ ਬੀਰਕਲਾਂ, ਰਣਜੀਤ ਤੂਰ, ਸੰਜੂ ਵਰਮਾ, ਮੀਨਾ ਮਹੰਤ, ਮਨਜੀਤ ਮਹੰਤ ਰਾਜਪੁਰਾ ਨੇ ਸਮਾਗਮ 'ਚ ਪਹੁੰਚ ਕੇ ਵਿਸ਼ੇਸ ਰੁੂਪ 'ਚ ਅਪਣੀ ਹਾਜ਼ਰੀ ਲਗਵਾਈ। ਇਸ ਮੌਕੇ ਕਲੱਬ ਦੇ ਪ੍ਰਧਾਨ ਪ੍ਰਦੀਪ ਗਰਗ, ਦਰਸ਼ਨ ਸਾਹੀ, ਵਿਨੋਦ ਕੁਮਾਰ, ਅੰਕੁਰ ਗਰਗ, ਸੁਰਜੀਤ ਕੁਮਾਰ, ਅਸ਼ਵਨੀ ਕਾਂਸਲ, ਰਾਜੇਸ਼ ਕੁਮਾਰ, ਚਰਨਜੀਤ ਸਰਮਾਂ, ਜੋਨੀ ਕੁਮਾਰ, ਸ਼ੈਟੀ ਵਰਮਾਂ, ਗਜਿੰਦਰ ਸਿੰਘ, ਪ੍ਰਵੀਨ ਦੁਗਾਲੀਆ, ਮੁਕੇਸ਼ ਕੁਮਾਰ, ਸੰਕਰ ਸਰਮਾਂ, ਅਸ਼ਵਨੀ ਕੁਮਾਰ, ਸੁਰੇਸ਼ ਕਾਂਸਲ, ਹਨੀ ਕੁਮਾਰ, ਹਰੀ ਸਿੰਘ ਤੋਂ ਇਲਾਵਾ ਭਾਰੀ ਗਿਣਤੀ 'ਚ ਸੰਗਤ ਹਾਜਰ ਸੀ।
ਸਾਈਂ ਸੰਧਿਆ ਮੌਕੇ ਜੋਤੀ ਪ੍ਰਚੰਡ ਕਰਦੇ ਕਲੱਬ ਦੇ ਮੈਬਰ।