ਗੱਲਬਾਤ ਕਰਦੇ ਜਗਮੀਤ ਸਿੰਘ ਬਰਾੜ।" />
ਨਿਘਾਰ ਵੱਲ ਜਾ ਰਹੀ ਹੈ ਸੂਬੇ ਦੀ ਰਾਜਨੀਤੀ
ਵੋਟਰ ਨਾਲਮਾੜਾ ਸਲੂਕ ਕਰਨਾ ਲੋਕਤੰਤਰ ਦਾ ਅਪਮਾਨ ;ਜਗਮੀਤ ਬਰਾੜ

ਭਵਾਨੀਗੜ, 5 ਜਨਵਰੀ (ਗੁਰਵਿੰਦਰ ਸਿੰਘ): "ਸੂਬੇ ਦੇ ਪੰਚਾਇਤ ਮੰਤਰੀ ਵੱਲੋਂ ਭਰੇ ਇੱਕਠ ਵਿੱਚ ਇੱਕ ਵਿਅਕਤੀ ਨੂੰ ਇਹ ਕਹਿਣਾ ਕਿ ਤੂੰ ਕਿਹੜਾ ਮੈਨੂੰ ਵੋਟ ਪਾਈ ਮਾਮਲੇ 'ਤੇ ਟਿੱਪਣੀ ਕਰਦਿਆਂ ਅਕਾਲੀ ਆਗੂ ਜਗਮੀਤ ਸਿੰਘ ਬਰਾੜ ਨੇ ਆਖਿਆ ਕਿ ਸੂਬੇ ਦੀ ਰਾਜਨੀਤੀ ਦਿਨ ਬ ਦਿਨ ਨਿਘਾਰ ਵੱਲ ਜਾ ਰਹੀ ਹੈ ਕਿਉਂਕਿ ਜਿੰਮੇਵਾਰ ਅਹੁੱਦੇ 'ਤੇ ਬਿਰਾਜਮਾਨ ਵਿਅਕਤੀ ਵੱਲੋਂ ਇੱਕ ਵੋਟਰ ਨਾਲ ਅਜਿਹਾ ਸਲੂਕ ਕਰਨਾ ਲੋਕਤੰਤਰ ਦਾ ਅਪਮਾਨ ਕਰਨਾ ਹੈ। ਜਗਮੀਤ ਸਿੰਘ ਬਰਾੜ ਅੱਜ ਇੱਥੇ ਪੱਤਰਕਾਰਾਂ ' ਨਾਲ ਵਿਸ਼ੇਸ਼ ਤੌਰ 'ਤੇ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਕੋਲ ਅਪਣਾ ਵੋਟ ਪਾਉਣ ਦਾ ਅਧਿਕਾਰ ਹੈ ਉਸਨੂੰ ਅਜਿਹੇ ਸਵਾਲ ਕਰਨਾ ਸਰਾਸਰ ਗਲਤ ਹੈ। ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਸਪੁੱਤਰ ਪਰਮਿੰਦਰ ਢੀਂਡਸਾ ਵੱਲੋਂ ਦਿੱਤੇ ਅਸਤੀਫੇ ਸਬੰਧੀ ਬੋਲਦੇ ਹੋਏ ਬਰਾੜ ਨੇ ਕਿਹਾ ਕਿ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਸੁਖਦੇਵ ਸਿੰਘ ਢੀਂਡਸਾ ਨੇ ਹੁਣ ਤੱਕ ਅਕਾਲੀ ਦੀ ਸੇਵਾ ਕੀਤੀ ਤੇ ਹੁਣ ਉਨ੍ਹਾਂ ਵੱਲੋਂ ਅਸਤੀਫਾ ਦੇਣਾ ਸਮਝ ਤੋਂ ਪਰੇ ਹੈ ਉਹ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੰਦੇ ਪਰ ਬਰਾੜ ਨੇ ਇਨ੍ਹਾਂ ਜਰੂਰ ਕਿਹਾ ਕਿ ਦੋਵੇਂ ਦੇ ਅਸਤੀਫੇ ਨਾਲ ਅਕਾਲੀ ਨੂੰ ਕੋਈ ਨੁਕਸਾਨ ਨਹੀ ਹੋਵੇਗਾ। ਇਸ ਤੋਂ ਇਲਾਵਾ ਬਰਾੜ ਨੇ ਨਨਕਾਣਾ ਸਾਹਿਬ ਵਿਖੇ ਵਾਪਰੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਦੋਹਾਂ ਮੁਲਕਾਂ ਲਈ ਨੁਕਸਾਨਦਾਇਕ ਸਿੱਧ ਹੋਵੇਗਾ।
ਗੱਲਬਾਤ ਕਰਦੇ ਜਗਮੀਤ ਸਿੰਘ ਬਰਾੜ।